TheUnmute.com

ਮੋਹਾਲੀ ਸ਼ਹਿਰ ‘ਚ ਚੱਲ ਰਹੇ ਵਿਕਾਸ ਦੇ ਕੰਮਾਂ ‘ਚ ਤੇਜ਼ੀ ਲਿਆਂਦੀ ਜਾਵੇ: ਵਿਧਾਇਕ ਕੁਲਵੰਤ ਸਿੰਘ

ਐਸ.ਏ.ਐਸ ਨਗਰ, 08 ਫਰਵਰੀ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਐਸ.ਏ.ਐਸ. ਨਗਰ ਦੇ ਹਲਕਾ ਵਿਧਾਇਕ ਸ. ਕੁਲਵੰਤ ਸਿੰਘ (MLA Kulwant Singh) ਵੱਲੋਂ ਆਪਣੇ ਹਲਕੇ ਦੇ ਨਿਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਹਰ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਐਸ.ਏ.ਐਸ. ਨਗਰ ਨੂੰ ਵਿਕਸਿਤ ਕਰਨ ਵਾਲੇ ਮਹਿਕਮੇ ਗਮਾਡਾ ਨਾਲ ਉਨ੍ਹਾਂ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

ਇਸ ਦੇ ਸਬੰਧ ‘ਚ ਵਿਧਾਇਕ ਸ. ਕੁਲਵੰਤ ਸਿੰਘ (MLA Kulwant Singh) ਵੱਲੋਂ ਬੀਤੇ ਸੀਨ 07 ਜਨਵਰੀ ਨੂੰ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ । ਇਸ ਮੀਟਿੰਗ ‘ਚ ਸ਼ਹਿਰ ‘ਚ ਡੂਅਲ ਕੈਰਿਜਵੇਅ ਕੀਤੀਆਂ ਜਾਣ ਵਾਲੀਆਂ ਚਾਰ ਮੁੱਖ ਸੜਕਾਂ ਫ਼ੇਜ਼-7 ਤੋਂ ਫ਼ੇਜ਼-11, ਪਿੰਡ ਮੋਹਾਲੀ ਤੋਂ ਐਸ.ਐਸ.ਪੀ. ਮੋਹਾਲੀ ਰਿਹਾਇਸ਼ ਤੱਕ, ਕੁੰਬੜਾ ਚੌਂਕ ਤੋਂ ਬਾਵਾ ਵ੍ਹਾਈਟ ਹਾਊਸ ਚੌਂਕ ਤੱਕ ਅਤੇ ਫਰੈਂਕੋ ਹੋਟਲ ਤੋਂ ਲਾਂਡਰਾਂ ਤੱਕ ਸੜਕ ਦੇ ਕੰਮਾਂ ਦਾ ਜਾਇਜ਼ਾ ਲਿਆ |

ਇਸਦੇ ਨਾਲ ਹੀ ਸ਼ਹਿਰ ਦੇ ਪ੍ਰਮੁੱਖ ਪ੍ਰਾਈਵੇਟ ਹਸਪਤਾਲਾਂ ਵੱਲੋਂ ਆਪਣੇ ਹਸਪਤਾਲ ਦੀ ਇਮਾਰਤ ਦੀ ਬੇਸਮਿੰਟ ਪਾਰਕਿੰਗ ਲਈ ਨਾ ਵਰਤੇ ਜਾਣ ਕਾਰਨ ਸਬੰਧਤ ਹਸਪਤਾਲਾਂ ਦੇ ਬਾਹਰ ਸੜਕਾਂ ਦੇ ਕਿਨਾਰੇ ਪਾਰਕ ਕੀਤੀਆਂ ਗੱਡੀਆਂ ਕਾਰਨ ਪੈਦਾ ਹੋ ਰਹੀ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਨ ਲਈ ਸਬੰਧਤ ਹਸਪਤਾਲਾਂ ਵਿਰੁੱਧ ਕਾਰਵਾਈ ਕਰਨਾ ਤਾਂ ਜੋ ਉਹ ਬੇਸਮਿੰਟ ਪਾਰਕਿੰਗ ਲਈ ਵਰਤੇ ਜਾਣ ਅਤੇ ਹਸਪਤਾਲਾਂ ਦੇ ਬਾਹਰ ਸੜਕਾਂ ਤੇ ਵਾਹਨ ਨਾ ਖੜੇ ਹੋਣ, ਸ਼ਹਿਰ ਦੀ ਮੁੱਖ ਪੀ.ਆਰ. 7 ਸੜਕ ਦਾ ਸੁੰਦਰੀਕਰਨ, ਪੀ.ਆਰ. 7 ਸੜਕ ਦਾ ਜੋ ਹਿੱਸਾ ਆਈ.ਆਈ.ਐਸ.ਈ.ਆਰ. ਚੋਂਕ ਤੋਂ ਰੇਲਵੇ ਕਰੋਸਿੰਗ ਤੱਕ ਸੜਕ ਵਿਚਕਾਰ ਇੰਡਸਟ੍ਰੀਅਲ ਏਰੀਆ ਫੇਜ਼-9 ‘ਚ ਸਰਵਿਸ ਲੇਨ ਨੂੰ ਬਣਾਉਣਾ, ਪੀ.ਆਰ. 11 ਸੜਕ ਦਾ ਜੋ ਹਿੱਸਾ ਸੈਕਟਰ 81/84 ਵਿਚਕਾਰ ਰਹਿੰਦਾ ਹੈ ਉਸ ਨੂੰ ਪੂਰਾ ਕਰਕੇ ਸੜਕ ਨੂੰ ਚਾਲੂ ਕਰਨਾ ਹੈ |

MLA Kulwant Singh

ਇਸਦੇ ਨਾਲ ਹੀ ਗਮਾਡਾ ਵੱਲੋਂ ਗਰੁੱਪ ਹਾਊਸਿੰਗ ਲਈ ਅਲਾਟ ਕੀਤੀਆਂ ਥਾਵਾਂ ਦੇ ਬਾਹਰ ਬਿਲਡਰਾਂ ਵੱਲੋਂ ਫ਼ੁੱਟਪਾਥ ਦੀ ਜਗ੍ਹਾ ਨੂੰ ਪਾਰਕਿੰਗ ਲਈ ਵਰਤੇ ਜਾਣ ਕਾਰਨ ਸ਼ਹਿਰ ਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ, ਸ਼ਹਿਰ ‘ਚ ਲੱਗ ਰਹੇ ਸੀ.ਸੀ.ਟੀ.ਵੀ. ਕੈਮਰਿਆਂ ਲਈ ਗਮਾਡਾ ਵੱਲੋਂ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਨੂੰ 50 ਕਰੋੜ ਰੁਪਏ ਜ਼ਾਰੀ ਕਰਨਾ, ਸ਼ਹਿਰ ‘ਚ ਬਣ ਰਹੇ ਰੋਟਰੀਜ਼ ਦੇ ਕੰਮ ਦੀ ਪ੍ਰਗਤੀ, ਏਅਰੋਸਿਟੀ ਵਿੱਖੇ ਬਿਜਲੀ ਦੇ ਅੰਡਰ ਗਰਾਊੰਡ ਨੈੱਟਵਰਕ ਵਿੱਚ ਸੁਧਾਰ ਲਿਆਉਣਾ ਸ਼ਾਮਲ ਸਨ।

ਇਨ੍ਹਾਂ ਸਾਰੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਮੁੱਖ ਪ੍ਰਸ਼ਾਸ਼ਕ ਗਮਾਡਾ ਵੱਲੋਂ ਦੱਸਿਆ ਗਿਆ ਕਿ ਹਸਪਤਾਲਾਂ ਅੱਗੇ ਪਾਰਕਿੰਗ ਦੀ ਆ ਰਹੀ ਸਮੱਸਿਆ ਦਾ ਹੱਲ ਕਰਨ ਲਈ ਉਨ੍ਹਾਂ ਵੱਲੋਂ ਐਸ.ਐਸ.ਪੀ. ਐਸ.ਏ.ਐਸ. ਨਗਰ ਨਾਲ ਗੱਲਬਾਤ ਕਰਕੇ ਹਸਪਤਾਲਾਂ ਦੇ ਬਾਹਰ ਪਾਰਕ ਹੋਣ ਵਾਲੀਆਂ ਵ੍ਹੀਕਲਾਂ ਦੇ ਚਲਾਨ ਕਰਨ ਲਈ ਟ੍ਰੈਫ਼ਿਕ ਪੁਲਿਸ ਵੱਲੋਂ ਮੁਹਿੰਮ ਚਲਾਈ ਜਾਵੇਗੀ |

ਹਸਪਤਾਲਾਂ ‘ਚ ਬੇਸਮਿੰਟ ਦੀ ਵਰਤੋਂ ਜਲਦ ਹੀ ਪਾਰਕਿੰਗ ਲਈ ਨਾ ਵਰਤਣ ਵਾਲੇ ਹਸਪਤਾਲਾਂ ਨੂੰ ਨਿੱਜੀ ਸੁਣਵਾਈ ਦੇਣ ਉਪਰੰਤ ਵੀ ਜੇਕਰ ਉਨ੍ਹਾਂ ਵੱਲੋਂ ਬੇਸਮਿੰਟ ਨੂੰ ਪਾਰਕਿੰਗ ਲਈ ਨਹੀਂ ਵਰਤਿਆ ਜਾਂਦਾ ਤਾਂ ਉਨ੍ਹਾਂ ਦੀਆਂ ਸਾਈਟਾਂ ਕੈਂਸਲ ਕਰ ਦਿੱਤੀਆਂ ਜਾਣਗੀਆਂ | ਫ਼ੇਜ਼ 7 ਤੋਂ ਫ਼ੇਜ਼ 11 ਦੀ ਸੜਕ ਨੂੰ ਚੌੜਾ ਕਰਨ ਦਾ ਕੰਮ 30 ਅਪ੍ਰੈਲ ਤੱਕ ਪੂਰਾ ਕਰ ਦਿੱਤਾ ਜਾਵੇਗਾ ਅਤੇ ਬਾਕੀ ਦੀਆਂ 2 ਸੜਕਾਂ ਨੂੰ ਚੌੜਾ ਕਰਨ ‘ਚ ਆ ਰਹੀਆਂ ਕਾਨੂੰਨੀ ਅੜਚਨਾਂ ਨੂੰ ਦੂਰ ਕਰਨ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਪੀ.ਆਰ. 7 ਰੋੜ ਦੇ ਸੁੰਦਰੀਕਰਨ ਲਈ 2.36 ਕਰੋੜ ਰੁਪਏ ਦੀ ਲਾਗਤ ਨਾਲ ਅਪ੍ਰੈਲ ਦੇ ਪਹਿਲੇ ਹਫ਼ਤੇ ‘ਚ ਕੰਮ ਸ਼ੁਰੂ ਹੋ ਜਾਵੇਗਾ।

ਸ਼ਹਿਰ ਇਸ ਸਮੇਂ ਬਣ ਰਹੇ ਰੋਟਰੀਜ਼ ਨੂੰ ਜਲਦ ਤੋਂ ਜਲਦ ਪੂਰਾ ਕਰ ਦਿੱਤਾ ਜਾਵੇਗਾ ਅਤੇ ਪੀ.ਆਰ. 7 ਸੜਕ ਤੇ ਪੈਂਦੇ ਹੋਰ ਮੁੱਖ ਲਾਈਟ ਪੁਆਇੰਟਾਂ ਤੇ ਰੋਟਰੀਜ਼ ਬਣਾਉਣ ਲਈ ਕਾਰਵਾਈ ਅਰੰਭੀ ਜਾ ਚੁੱਕੀ ਹੈ, ਏਅਰੋਸਿਟੀ ਵਿੱਖੇ ਬਿਜਲੀ ਦੀ ਸਮੱਸਿਆ ਦੇ ਹੱਲ ਲਈ ਪੀ.ਐਸ.ਪੀ.ਸੀ.ਐਲ. ਵੱਲੋਂ ਕਾਰਵਾਈ ਕਰਵਾਈ ਜਾ ਰਹੀ ਹੈ, ਸੀ.ਸੀ.ਟੀ.ਵੀ. ਕੈਮਰਿਆਂ ਲਈ 50 ਕਰੋੜ ਰੁਪਏ ਜ਼ਲਦੀ ਹੀ ਜ਼ਾਰੀ ਕਰ ਦਿੱਤੇ ਜਾਣਗੇ |

ਗਮਾਡਾ ਵੱਲੋਂ ਗਰੁੱਪ ਹਾਊਸਿੰਗ ਲਈ ਅਲਾਟ ਕੀਤੀਆਂ ਥਾਵਾਂ ਦੇ ਬਾਹਰ ਬੇਸਮਿੰਟਾਂ ਤੇ ਹੋਏ ਨਜਾਇਜ਼ ਕਬਜ਼ਿਆਂ ਨੂੰ ਦੂਰ ਕਰਨ ਲਈ ਸਬੰਧਤਾਂ ਨੂੰ ਨੋਟਿਸ ਜ਼ਾਰੀ ਕੀਤੇ ਜਾ ਚੁੱਕੇ ਹਨ ਅਤੇ ਜੇਕਰ ਸਬੰਧਤ ਬਿਲਡਰਾਂ ਵੱਲੋਂ ਨਜਾਇਜ਼ ਕਬਜ਼ੇ ਨਾ ਹਟਾਏ ਗਏ ਤਾਂ ਗਮਾਡਾ ਵੱਲੋਂ ਜਲਦ ਅਗਲੀ ਕਾਰਵਾਈ ਕਰ ਦਿੱਤੀ ਜਾਵੇਗੀ | ਪੀ.ਆਰ 7 ਸੜਕ ਤੇ ਇੰਡਸਟ੍ਰੀ ਏਰੀਆ ਫ਼ੇਜ਼ 9 ਵੱਲ ਸਰਵਿਸ ਲੇਨ ਬਣਾਉਣ ਲਈ ਜ਼ਮੀਨ ਅਕੁਆਇਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੀ.ਆਰ. 11 ਸੜਕ ਤੇ ਸੈਕਟਰ 81/84 ਵਾਲੇ ਹਿੱਸੇ ਨੂੰ ਜ਼ਲਦ ਹੀ ਬਣਾ ਦਿੱਤਾ ਜਾਵੇਗਾ।

ਇਸ ਮੀਟਿੰਗ ਵਿੱਚ ਗਮਾਡਾ ਦੇ ਈ.ਓ. ਹਾਊਸਿੰਗ ਸ਼ਿਵਰਾਜ ਸਿੰਘ ਬੱਲ ਪੀ.ਸੀ.ਐਸ., ਰਵਿੰਦਰ ਸਿੰਘ ਪੀ.ਸੀ.ਐਸ., ਈ.ਓ. ਪਲਾਟਸ ਅਤੇ ਗਮਾਡਾ ਦੀ ਇੰਜਨੀਅਰਿੰਗ ਅਤੇ ਟਾਊਨ ਪਲਾਨਿੰਗ ਸ਼ਾਖਾ ਦੇ ਅਧਿਕਾਰੀ ਸ਼ਾਮਲ ਸਨ।

Read More ਭਗਵੰਤ ਸਿੰਘ ਮਾਨ ਦੀ ਸਰਕਾਰ ਔਰਤਾਂ ਨੂੰ ਸਿੱਖਿਅਤ ਕਰਕੇ ਆਤਮ ਨਿਰਭਰ ਬਣਾਉਣ ਲਈ ਯਤਨਸ਼ੀਲ: ਕੁਲਵੰਤ ਸਿੰਘ

Exit mobile version