July 2, 2024 7:30 pm
ravi

‘ਇਕ ਚੀਜ ਦੀ ਕਮੀ ਰਹਿ ਗਈ ਉਸ ਨੂੰ ਦ੍ਰਾਵਿੜ ਕਰਨਗੇ ਪੂਰਾ’ ; ਰਵੀ ਸ਼ਾਸਤਰੀ

ਚੰਡੀਗੜ੍ਹ 8 ਨਵੰਬਰ 2021; ਕੋਚ ਰਵੀ ਸ਼ਾਸਤਰੀ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਉਤਰਾਧਿਕਾਰੀ ਰਾਹੁਲ ਦ੍ਰਾਵਿੜ ਨੂੰ ਵਿਰਾਸਤ ਵਿਚ ਇਕ ਸ਼ਾਨਦਾਰ ਟੀਮ ਮਿਲ ਗਈ ਹੈ, ਉਨ੍ਹਾਂ ਨੇ ਕਿਹਾ ਕਿ ਉਦੀਮ ਹੈ ਕਿ ਇਕ ਖਿਡਾਰੀ ਤੇ ਕੋਚ ਦੇ ਰੂਪ ਵਿਚ ਆਪਣੇ ਅਨੁਭਵ ਨਾਲ ਉਨ੍ਹਾਂ ਨੂੰ ਨਵੀ ਉੱਚੀ ਤੇ ਲੈ ਕੇ ਜਾਣਗੇ,

ਨਾਮੀਬੀਆ ਖਿਲਾਫ ਸੁਪਰ-12 ਸੈਸ਼ਨ ਦੇ ਟੀ-20 ਵਿਸ਼ਵ ਕੱਪ ਦੇ ਨਾਲ ਹੀ ਸ਼ਾਸ਼ਤਰੀ ਦਾ ਮੁੱਖ ਕੋਚ ਦੇ ਰੂਪ ਵਿਚ ਕਾਰਜਕਾਲ ਸਮਾਪਤ ਹੋ ਜਾਵੇਗਾ, 59 ਸਾਲ ਦੇ ਸ਼ਾਸਤਰੀ ਨੇ ਮੈਚ ਤੋਂ ਬਾਅਦ ਕਿਹਾ ਕਿ ‘ ਇਕ ਚੀਜ ਦੀ ਕਮੀ ਰਹਿ ਗਈ’ ਉਹ ਆਈ.ਸੀ.ਸੀ., ਟੂਰਨਾਮੈਂਟ ਵਿਚ ਖਿਤਾਬ ਜਿੱਤਣਾ, ਉਨ੍ਹਾਂ ਨੂੰ ਅੱਗੇ ਮੌਕਾ ਮਿਲੇਗਾ ਤੇ ਰਾਹੁਲ ਦ੍ਰਾਵਿੜ ਕੋਚ ਅਹੁਦਾ ਸੰਭਾਲ ਰਹੇ ਹਨ, ਮੈ ਉਨ੍ਹਾਂ ਨੂੰ ਸ਼ੁਭਕਾਮਨਾਵਾ ਦਿੰਦਾ ਹਾਂ,

ਉਨ੍ਹਾਂ ਨੇ ਕਿਹਾ ਕਿ ‘ ਉਹ ਸ਼ਾਨਦਾਰ ਖਿਡਾਰੀ ਰਹੇ ਹਨ, ਤੇ ਉਨ੍ਹਾਂ ਦਾ ਇਕ ਰੁਤਬਾ ਰਿਹਾ ਹੈ, ਉਮੀਦ ਹੈ ਕਿ ਉਹ ਇਸ ਟੀਮ ਨੂੰ ਅਗਲੇ ਕੁਝ ਸਾਲਾਂ ਵਿਚ ਨਵੀ ਉਚਾਈ ਤੱਕ ਪਹੁੰਚਾ ਦੇਣਗੇ, ਸ਼ਾਸਤਰੀ ਨੇ ਇਸ ਦੇ ਨਾਲ ਹੀ ਗੇਂਦਬਾਜ਼ੀ ਕੋਚ ਭਰਤ ਅਰੁਣ ਤੇ ਫੀਲਡਿੰਗ ਕੋਚ ਆਰ. ਸ੍ਰੀਧਰ ਦੀ ਵੀ ਤਾਰੀਫ ਕੀਤੀ, ਜਿਨ੍ਹਾਂ ਦਾ ਕਾਰਜ਼ਕਾਲ ਵੀ ਵਿਸ਼ਵ ਕੱਪ ਅਭਿਆਨ ਦੇ ਨਾਲ ਸਮਾਪਤ ਹੋ ਗਿਆ, ਸ਼ਾਸਤਰੀ ਨੇ ਕਿਹਾ ਕਿ ਮੈ ਉਨ੍ਹਾਂ ਨੂੰ ਗੇਂਦਬਾਜ਼ੀ ਵਿਭਾਗ ਦਾ ਗੁਰੂ ਕਹਿੰਦਾ ਹਾਂ, ਉਨ੍ਹਾਂ ਨੇ ਕਿਹਾ ਕਿ ਸ੍ਰੀਧਰ ਨੇ ਬਿਹਤਰੀਨ ਭੂਮਿਕਾ ਨਿਭਾਈ ਹੈ,