ਚੰਡੀਗੜ੍ਹ 11 ਅਪ੍ਰੈਲ 2022: ਬੀਤੇ ਦਿਨ ਝਾਰਖੰਡ (Jharkhand) ਦੇ ਦੇਵਘਰ ਦੇ ਤ੍ਰਿਕੁਟ ਵਿੱਚ ਦੋ ਰੋਪਵੇਅ ਟਰਾਲੀਆਂ ਦੀ ਟੱਕਰ ਹੋ ਗਈ। ਇਸ ਦੌਰਾਨ 12 ਹੋਰ ਰੋਪਵੇਅ ਟਰਾਲੀਆਂ ‘ਚ ਬੈਠੇ 48 ਲੋਕ ਹਾਦਸੇ ਦੇ 20 ਘੰਟੇ ਬਾਅਦ ਵੀ ਹਵਾ ਵਿੱਚ ਹੀ ਫਸੇ ਹੋਏ ਸਨ ।ਨਿਊਜ਼ ਏਜੰਸੀ ਪੀਟੀਆਈ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਇਹ ਹਾਦਸਾ ਐਤਵਾਰ ਸ਼ਾਮ 4.30 ਵਜੇ ਵਾਪਰਿਆ , ਇਸ ਹਾਦਸੇ ਵਿੱਚ 10 ਸੈਲਾਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਇਨ੍ਹਾਂ ‘ਚੋਂ ਇੱਕ ਵਿਅਕਤੀ ਦੀ ਰਾਤ ਨੂੰ ਇਲਾਜ ਦੌਰਾਨ ਮੌਤ ਹੋ ਗਈ।
ਇਨ੍ਹਾਂ ਫਸੇ ਹੋਏ ਸੈਲਾਨੀਆਂ ਨੂੰ ਸੁਰੱਖਿਅਤ ਬਚਾਉਣ ਲਈ ਦੋ ਹੈਲੀਕਾਪਟਰਾਂ ਦੀ ਮਦਦ ਲਈ ਗਈ । ਇਸ ਦੌਰਾਨ ਐਨਡੀਆਰਐਫ ਦੀ ਟੀਮ ਨੇ ਹੁਣ ਤੱਕ 11 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਹੈ। ਇਸ ਹਾਦਸੇ ‘ਚ 10 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ, ਜਿਨ੍ਹਾਂ ‘ਚੋਂ ਇੱਕ ਨੇ ਦਮ ਤੋੜ ਦਿੱਤਾ।” ਇਸਦੇ ਪੂਰਾ ਹੋਣ ‘ਤੇ ਜਾਂਚ ਕੀਤੀ ਜਾਵੇਗੀ। ਅਜਿਹਾ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਤਕਨੀਕੀ ਖਰਾਬੀ ਕਾਰਨ ਵਾਪਰਿਆ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਰੋਪਵੇਅ ਦਾ ਸੰਚਾਲਨ ਇੱਕ ਨਿੱਜੀ ਕੰਪਨੀ ਕਰ ਰਹੀ ਹੈ।