July 7, 2024 5:06 pm
ilets

ਬਟਾਲਾ ਚ ਆਈਲੈਟਸ ਸੈਂਟਰ ਚ ਨੌਜਵਾਨਾਂ ਦੀ ਹੋਈ ਤਕਰਾਰ ‘ਚ ਚੱਲੀਆਂ ਗੋਲੀਆਂ,ਇਕ ਜਖਮੀ

ਬਟਾਲਾ 8 ਦਸੰਬਰ 2021 : ਬਟਾਲਾ ਦੇ ਜਲੰਧਰ ਰੋਡ ਚ ਸਥਿਤ ਇਕ ਆਈਲੈਟਸ ਸੈਂਟਰ ‘ਚ ਪੜਣ ਵਾਲੇ ਨੌਜਵਾਨਾਂ ਦੀ ਹੋਈ ਤਕਰਾਰ ਇੰਨ੍ਹੀ ਵਧੀ ਕਿ ਆਪਸ ‘ਚ ਹੋਈ ਫਾਇਰਿੰਗ ‘ਚ ਇਕ ਨੌਜਵਾਨ ਗੋਲੀ ਲੱਗਣ ਨਾਲ ਹੋਇਆ ਜਖਮੀ | ਉਥੇ ਹੀ ਪੁਲਿਸ ਵਲੋਂ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਜਖਮੀ ਨੌਜਵਾਨ ਨੂੰ ਹਸਪਤਾਲ ‘ਚ ਇਲਾਜ ਲਈ ਦਾਖਿਲ ਕਰਵਾਇਆ ਗਿਆ |

ਬਟਾਲਾ ਦੇ ਨਜਦੀਕ ਪਿੰਡ ਸਰਵਾਲੀ ਦੇ ਰਹਿਣ ਵਾਲੇ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਨੌਜਵਾਨਾਂ ਦੇ ਝਗੜੇ ‘ਚ ਉਸਦੇ ਬੇਟੇ ਦੇ ਗੋਲੀ ਲੱਗੀ ਹੈ ਅਤੇ ਉਹ ਜੇਰੇ ਇਲਾਜ ਹੈ ਉਥੇ ਹੀ ਰਣਜੀਤ ਸਿੰਘ ਮੁਤਾਬਕ ਉਸਦੇ ਭਣੇਵੇਂ ਦਾ ਆਈਲੈਟਸ ਸੈਂਟਰ ‘ਚ ਪੜਨ ਵਾਲੇ ਕਿਸੇ ਨੌਜਵਾਨ ਦਾ ਮਾਮੂਲੀ ਮੋਬਾਈਲ ਫੋਨ ‘ਤੇ ਝਗੜਾ ਹੋਇਆ ਸੀ ਅਤੇ ਉਹ ਖੁਦ ਆਈਲੈਟਸ ਸੈਂਟਰ ਪਹੁੰਚ ਕੇ ਦੋਵਾਂ ਨੌਜਵਾਨਾਂ ਨੂੰ ਇਕੱਠੇ ਬਿਠਾ ਕੇ ਰਾਜ਼ੀਨਾਮਾ ਵੀ ਕਰਵਾ ਦਿੱਤਾ ਪਰ ਜਦ ਉਹ ਅਤੇ ਉਸ ਦਾ ਭਣੇਵਾਂ ਵਾਪਸ ਜਾ ਰਹੇ ਸਨ ਤਾ ਉਨ੍ਹਾਂ ਨੂੰ ਫੋਨ ਆਇਆ ਕਿ ਉਸਦੇ ਬੇਟੇ ਦੇ ਗੋਲੀ ਲੱਗੀ ਹੈ ਅਤੇ ਇਸ ਦੇ ਨਾਲ ਹੀ ਰਣਜੀਤ ਸਿੰਘ ਨੇ ਦੱਸਿਆ ਕਿ ਉਸਦਾ ਬੇਟਾ ਜੇਰੇ ਇਲਾਜ ਹੈ |

ਉਥੇ ਹੀ ਦੋ ਧਿਰਾਂ ‘ਚ ਹੋਏ ਝਗੜੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁਚੇ ਪੁਲਿਸ ਥਾਣਾ ਸਿਵਲ ਲਾਈਨ ਬਟਾਲਾ ਦੇ ਥਾਣਾ ਇੰਚਾਰਜ ਅਮੋਲਕ ਸਿੰਘ ਨੇ ਦੱਸਿਆ ਕਿ ਹੁਣ ਤਕ ਇਹ ਸਾਹਮਣੇ ਆਇਆ ਹੈ ਕਿ ਬੀਤੇ ਕਲ ਆਈਲੈਟਸ ਸੈਂਟਰ ‘ਚ ਪੜਨ ਵਾਲੇ ਦੋ ਨੌਜਵਾਨਾਂ ਜਗਪ੍ਰੀਤ ਅਤੇ ਲੋਵਪ੍ਰੀਤ ਸਿੰਘ ਦਾ ਕਿਸੇ ਲੜਕੀ ਨੂੰ ਲੈ ਕੇ ਤਕਰਾਰ ਹੋਇਆ ਸੀ ਜਦਕਿ ਅੱਜ ਦੋਵਾਂ ਨੌਜਵਾਨਾਂ ਵਲੋਂ ਆਪਣੇ ਸਾਥੀ ਨੌਜਵਾਨਾਂ ਨੂੰ ਬੁਲਾਇਆ ਗਿਆ ਅਤੇ ਦੋਵਾਂ ਧਿਰਾਂ ਚ ਤਕਰਾਰ ਹੋਈ ਅਤੇ ਆਪਸ ‘ਚ ਫਾਇਰਿੰਗ ਵੀ ਹੋਈ ਅਤੇ ਇਕ ਨੌਜਵਾਨ ਲੋਵਨੀਤ ਸਿੰਘ ਗੋਲੀ ਲੱਗਣ ਨਾਲ ਜਖ਼ਮੀ ਹੋਇਆ ਹੈ, ਜਿਸ ਨੂੰ ਇਕ ਨਿਜੀ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ ਹੈ ਉਥੇ ਹੀ ਪੁਲਿਸ ਵਲੋਂ ਜਗਪਰੀ ਨੂੰ ਹਿਰਾਸਤ ‘ਚ ਲਿਆ ਗਿਆ ਹੈ ਅਤੇ ਥਾਣਾ ਇੰਚਾਰਜ ਅਮੋਲਕ ਸਿੰਘ ਦਾ ਕਹਿਣਾ ਹੀ ਕਿ ਮਾਮਲਾ ਦਰਜ ਕਰ ਅਗਲੀ ਪੁੱਛਗਿੱਛ ਸ਼ੁਰੂ ਕਰ ਦਿਤੀ ਗਈ ਹੈ ਅਤੇ ਇਸ ਇਲਾਕੇ ਚ ਲਗੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਵੀ ਖੰਗਾਲੀ ਜਾ ਰਹੀ ਹੈ |