ਤਰਨ ਤਾਰਨ, 26 ਫਰਵਰੀ 2024: ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਦੁਬਲੀ (Dubali village) ਦੇ ਵਿੱਚ ਚੱਲਦੇ ਵਿਆਹ ਦੇ ਪ੍ਰੋਗਰਾਮ ਸਮੇਂ ਝਗੜਾ ਹੋ ਗਿਆ, ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ | ਇਸ ਦੌਰਾਨ ਦੋਵੇਂ ਧਿਰਾਂ ‘ਚ ਇੱਟਾਂ-ਰੋੜੇ ਚੱਲੇ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਿਤ੍ਰਕ ਸਤਨਾਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਚੱਲਦੇ ਵਿਆਹ ਦੇ ਪ੍ਰੋਗਰਾਮ ਸਮੇਂ ਡੀਜੇ ‘ਤੇ ਗੀਤ ਲਾਉਣ ਤੋਂ ਝਗੜਾ ਹੋ ਗਿਆ ਸੀ ਪਰ ਤਾ ਸਤਨਾਮ ਸਿੰਘ ਜੋ ਲੋਕਾਂ ਨੂੰ ਲੜਾਈ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਅਚਾਨਕ ਸਿਰ ਵਿੱਚ ਇੱਟ ਵੱਜਣ ਨਾਲ ਸਤਨਾਮ ਸਿੰਘ ਦੀ ਮੌਤ ਹੋ ਗਈ ਇਸ ਝਗੜੇ ਦੌਰਾਨ ਕਈ ਜਾਣੇ ਜ਼ਖਮੀ ਹੋ ਗਏ | ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ਼ ਦੀ ਮੰਗ ਕੀਤੀ ਹੈ | ਮੌਕੇ ‘ਤੇ ਪਹੁੰਚੀ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿੰਡ ਦੁਬਲੀ ‘ਚ ਚੱਲਦੇ ਵਿਆਹ ਦੇ ਪ੍ਰੋਗਰਾਮ ‘ਚ ਝਗੜੇ ਦੌਰਾਨ ਚੱਲੇ ਇੱਟਾਂ-ਰੋੜੇ, ਇਕ ਵਿਅਕਤੀ ਦੀ ਮੌਤ
