ਚੰਡੀਗੜ੍ਹ, 21 ਮਈ 2024: ਸਿੰਗਾਪੁਰ ਏਅਰਲਾਈਨਜ਼ ਦੀ ਫਲਾਈਟ ‘ਚ ਏਅਰ ਟਰਬੂਲੈਂਸ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ ਅਤੇ 30 ਜ਼ਖਮੀ ਹੋ ਗਏ। ਫਲਾਈਟ ਲੰਡਨ ਤੋਂ ਸਿੰਗਾਪੁਰ (Singapore) ਜਾ ਰਹੀ ਸੀ। ਸਿੰਗਾਪੁਰ ਏਅਰਲਾਈਨਜ਼ ਦੀ ਬੋਇੰਗ 777-300ER ਉਡਾਣ ਨੇ ਲੰਡਨ ਤੋਂ ਉਡਾਣ ਭਰੀ ਸੀ। ਟੇਕਆਫ ਦੇ ਡੇਢ ਘੰਟੇ ਬਾਅਦ 30 ਹਜ਼ਾਰ ਫੁੱਟ ਦੀ ਉਚਾਈ ‘ਤੇ ਏਅਰ ਟਰਬੁਲੈਂਸ ਹੋ ਗਈ। ਫਲਾਈਟ ਜ਼ੋਰ ਨਾਲ ਹਿੱਲਣ ਲੱਗੀ।
ਬ੍ਰਿਟਿਸ਼ ਮੀਡੀਆ ‘ਦਿ ਮਿਰਰ’ ਦੀ ਰਿਪੋਰਟ ਦੇ ਮੁਤਾਬਕ, ਕੁਝ ਦੇਰ ਤੱਕ ਹਲਚਲ ਬਣੀ ਰਹਿਣ ਕਾਰਨ ਸਿੰਗਾਪੁਰ (Singapore) ਏਅਰਲਾਈਨਜ਼ ਦੀ ਫਲਾਈਟ ਨੂੰ ਬੈਂਕਾਕ ਵੱਲ ਮੋੜ ਦਿੱਤਾ ਗਿਆ। ਇੱਥੇ ਸੁਵਰਨਭੂਮੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇੱਥੋਂ ਦੇ ਸਥਾਨਕ ਸਮੇਂ ਮੁਤਾਬਕ ਦੁਪਹਿਰ 3.45 ਵਜੇ ਫਲਾਈਟ ਨੇ ਲੈਂਡ ਕੀਤਾ। ਹਾਲਾਂਕਿ ਉਦੋਂ ਤੱਕ ਡਰ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ ਸੀ।
ਕੀ ਹੰਦਾ ਹੈ ਟਰਬੂਲੈਂਸ ?
ਹਵਾਈ ਜਹਾਜ਼ ਵਿੱਚ ਟਰਬੂਲੈਂਸ ਦਾ ਮਤਲਬ ਹੈ ਹਵਾ ਦੇ ਪ੍ਰਵਾਹ ਵਿੱਚ ਵਿਘਨ ਜੋ ਜਹਾਜ਼ ਨੂੰ ਉੱਡਣ ਵਿੱਚ ਮੱਦਦ ਕਰਦਾ ਹੈ। ਜਦੋਂ ਅਜਿਹਾ ਹੁੰਦਾ ਹੈ, ਤਾਂ ਜਹਾਜ਼ ਹਿੱਲਣਾ ਸ਼ੁਰੂ ਕਰ ਦਿੰਦਾ ਹੈ ਅਤੇ ਇਹ ਆਪਣੇ ਨਿਯਮਤ ਮਾਰਗ ਤੋਂ ਭਟਕ ਜਾਂਦਾ ਹੈ। ਇਸ ਨੂੰ ਟਰਬੂਲੈਂਸ ਕਿਹਾ ਜਾਂਦਾ ਹੈ। ਕਈ ਵਾਰ ਟਰਬੂਲੈਂਸ ਕਾਰਨ ਜਹਾਜ਼ ਅਚਾਨਕ ਉਚਾਈ ਤੋਂ ਕੁਝ ਫੁੱਟ ਹੇਠਾਂ ਡਿੱਗਣਾ ਸ਼ੁਰੂ ਹੋ ਜਾਂਦਾ ਹੈ।