July 5, 2024 6:49 am
ropar

ਪੱਕੇ ਕਰਨ ਦੀ ਮੰਗ ਨੂੰ ਲੈ ਕੇ ਮਹੀਨਿਆਂ ਤੋਂ ਧਰਨੇ ਤੇ ਬੈਠੇ ਕੱਚੇ ਅਧਿਆਪਕਾਂ ‘ਚੋਂ ਇੱਕ ਦੀ ਹੋਈ ਮੌਤ

ਰੂਪਨਗਰ 19 ਦਸੰਬਰ 2021: ਲੰਮੇ ਸਮੇਂ ਤੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦਿੰਦੇ ਆ ਰਹੇ ਕੱਚੇ ਅਧਿਆਪਕਾਂ ਦੇ ਵਿਚੋਂ ਇਕ ਚਾਲੀ ਸਾਲਾ ਕੱਚੇ ਅਧਿਆਪਕ ਦੀ ਮੌਤ ਹੋਣ ਤੋਂ ਬਾਅਦ ਭੜਕੇ ਧਰਨਾਕਾਰੀਆਂ ਨੇ ਮ੍ਰਿਤਕ ਸਾਥੀ ਦੀ ਲਾਸ਼ ਨੂੰ ਮੋਰਿੰਡਾ (Morinda) ਦੇ ਵਿੱਚ ਰੱਖ ਕੇ ਜਾਮ ਲਗਾ ਦਿੱਤਾ | ਧਰਨਾਕਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਧਰਨੇ ਤੇ ਡਟੇ ਹੋਏ ਨੇ। ਮਰਨ ਵਾਲੇ ਅਧਿਆਪਕ (Teacher) ਦੀ ਪਹਿਚਾਣ ਗੁਰਪ੍ਰੀਤ ਸਿੰਘ ਉਮਰ ਚਾਲੀ ਸਾਲ ਜ਼ਿਲ੍ਹਾ ਫਰੀਦਕੋਟ ਵਜੋਂ ਹੋਈ ਹੈ।ਮ੍ਰਿਤਕ ਗੁਰਪ੍ਰੀਤ ਸਿੰਘ ਫ਼ਰੀਦਕੋਟ ਜ਼ਿਲ੍ਹੇ ਦੇ ਹਰਿੰਦਰਾ ਸਰਕਾਰੀ ਸਕੂਲ ਵਿਚ ਤੈਨਾਤ ਸੀ ਬਤੌਰ ਕੱਚਾ ਅਧਿਆਪਕ ਸਨ |

ਧਰਨਾਕਾਰੀ ਕੱਚੇ ਅਧਿਆਪਕ (Teacher)ਇਸ ਸਮੇਂ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਲਾਸ਼ ਨੂੰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦੇ ਨਜ਼ਦੀਕ ਰੱਖ ਕੇ ਪ੍ਰਦਰਸ਼ਨ ਕਰ ਰਹੇ ਨੇ ।ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਲੰਮੇ ਸਮੇਂ ਤੋਂ ਇਸ ਧਰਨੇ ਵਿੱਚ ਸਾਮਲ ਸੀ |ਕੱਲ੍ਹ ਜਦੋਂ ਉਹ ਆਪਣੇ ਘਰ ਫਰੀਦਕੋਟ ਵਾਪਸ ਗਏ ਤਾਂ , ਅਚਨਚੇਤ ਉਹਨਾਂ ਦੀ ਮੌਤ ਹੋ ਗਈ| ਜਿਸ ਤੋਂ ਬਾਅਦ ਮ੍ਰਿਤਕ ਸਰੀਰ ਨੂੰ ਮੋਰਿੰਡੇ (Morinda) ਵਿਖੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ । ਮ੍ਰਿਤਕ ਗੁਰਪ੍ਰੀਤ ਦੀ ਪਤਨੀ ਵੀਰਪਾਲ ਕੌਰ ਵੀ ਕੱਚੇ ਅਧਿਆਪਕਾਂ ਵਿਚ ਸ਼ਾਮਲ ਹੈ |