Site icon TheUnmute.com

ਮਲੋਟ ਹਲਕੇ ਦੀਆਂ ਸੰਪਰਕ ਸੜਕਾਂ ਲਈ ਸਰਕਾਰ ਵੱਲੋਂ ਇੱਕ ਕਰੋੜ 92 ਲੱਖ ਰੁਪਏ ਜਾਰੀ: ਡਾ ਬਲਜੀਤ ਕੌਰ

Malout

ਮਲੋਟ 12 ਮਾਰਚ 2024: ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿੱਚ ਸੰਪਰਕ ਸੜਕਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਮਲੋਟ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਦਿੱਤੀ ਹੈ। ਉਨਾਂ ਨੇ ਦੱਸਿਆ ਕਿ ਮਲੋਟ (Malout) ਹਲਕੇ ਵਿੱਚ ਵੱਖ-ਵੱਖ ਪਿੰਡਾਂ ਨੂੰ ਜੋੜਦੀਆਂ ਸੰਪਰਕ ਸੜਕਾਂ ਦੀ ਮਜਬੂਤੀ ਕਰਨ ਲਈ ਇਕ ਕਰੋੜ 92 ਲੱਖ ਰੁਪਏ ਮੰਜ਼ੂਰ ਕੀਤੇ ਗਏ ਹਨ ਅਤੇ ਇਹਨਾਂ ਦਾ ਕੰਮ ਜਲਦ ਸ਼ੁਰੂ ਹੋਵੇਗਾ।

ਡਾ ਬਲਜੀਤ ਕੌਰ ਨੇ ਦੱਸਿਆ ਕਿ ਪਿੰਡ ਬਾਮ ਤੋਂ ਤਰਖਾਣ ਵਾਲਾ ਸੜਕ ਲਈ 40 ਲੱਖ ਰੁਪਏ, ਪਿੰਡ ਲੱਕੜਵਾਲਾ ਤੋਂ ਲਖਮੀਰੇ ਆਣਾ ਸੜਕ ਲਈ 40 ਲੱਖ ਰੁਪਏ, ਮੇਨ ਜੀਟੀ ਰੋਡ ਤੋਂ ਕਿੰਗਰਾ ਤੱਕ 8 ਲੱਖ ਰੁਪਏ, ਸੇਖੂ ਜੰਡਵਾਲਾ ਤੋਂ ਮੱਲ ਕਟੋਰਾ ਤੱਕ ਸੜਕ ਲਈ 32 ਲੱਖ ਰੁਪਏ, ਅੰਦਰੂਨੀ ਸੜਕ ਪਿੰਡ ਮਲੋਟ ਲਈ 13.65 ਲੱਖ ਰੁਪਏ ਅਤੇ ਫਾਜ਼ਿਲਕਾ ਮੁਕਤਸਰ ਰੋਡ ਨੂੰ ਜੋੜਨ ਵਾਲੀ ਸੰਪਰਕ ਸੜਕ ਲਈ 14.24 ਲੱਖ ਰੁਪਏ ਅਤੇ ਤਰਖਾਣ ਵਾਲਾ ਭਲੇਰੀਆਂ ਸੜਕ ਲਈ 45 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ।

ਉਨਾਂ ਨੇ ਇਸ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ । ਡਾ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੰਗਾਂ ਅਤੇ ਉਮੀਦਾਂ ਅਨੁਸਾਰ ਕੰਮ ਕਰ ਰਹੀ ਹੈ ਅਤੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹਈਆ ਕਰਵਾਈਆਂ ਜਾ ਸਕਣ। ਉਹਨਾਂ ਨੇ ਕਿਹਾ ਕਿ ਇਹਨਾਂ ਸੜਕਾਂ ਦੇ ਮਜ਼ਬੂਤੀਕਰਨ ਹੋਣ ਨਾਲ ਇਹਨਾਂ (Malout) ਪਿੰਡਾਂ ਦੇ ਲੋਕਾਂ ਨੂੰ ਜਿੱਥੇ ਵਧੀਆ ਸੰਪਰਕ ਸਹੂਲਤ ਮਿਲੇਗੀ ਉਥੇ ਹੀ ਇਹਨਾਂ ਪਿੰਡਾਂ ਤੋਂ ਖੇਤੀ ਉਪਜ ਦੇ ਮੰਡੀਕਰਨ ਵਿੱਚ ਵੀ ਆਉਣ ਜਾਣ ਵਿੱਚ ਸੌਖ ਹੋਵੇਗੀ।

Exit mobile version