Site icon TheUnmute.com

ਡੇਰਾਬੱਸੀ ਦੇ ਨਜ਼ਦੀਕੀ ਪਿੰਡ ’ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, ਡੇਢ ਸਾਲ ਦੀ ਬੱਚੀ ਦੀ ਦਰਦਨਾਕ ਮੌਤ

ਡੇਰਾਬੱਸੀ

ਚੰਡੀਗੜ੍ਹ 14 ਮਈ 2022: ਜ਼ੀਰਕਪੁਰ ‘ਚ ਡੇਰਾਬੱਸੀ (Dera Bassi) ਨੇੜਲੇ ਪਿੰਡ ਸੁੰਡਰਾ ਵਿਖੇ ਅੱਜ ਦੁਪਹਿਰ ਬਾਅਦ ਖੇਤਾਂ ਦੇ ਨੇੜੇ ਪਾਈਆਂ ਝੁੱਗੀਆਂ ‘ਚ ਭਿਆਨਕ ਅੱਗ ਲੱਗਣ ਦੀ ਘਟਨਾ ਵਾਪਰੀ। ਇਸ ਹਾਦਸੇ ਦੌਰਾਨ ਉੱਥੇ ਵਸੀ 45 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ । ਇਸ ਹਾਦਸੇ ‘ਚ ਇਕ ਡੇਢ ਸਾਲ ਦੀ ਬੱਚੀ ਦੀ ਦਰਦਨਾਕ ਮੌਤ ਹੋ ਗਈ ਹੈ ਅਤੇ ਇਕ ਛੋਟੀ ਬੱਚੀ ਝੁਲਸ ਗਈ | ਇਸ ਬੱਚੀ ਨੂੰ ਨੇੜਲੇ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਇਨ੍ਹਾਂ ਝੁੱਗੀਆਂ ‘ਚ ਲੱਗੀ ਭਿਆਨਕ ਅੱਗ ‘ਤੇ ਕਾਬੂ ਪਾਉਣ ਲਈ ਪੰਚਕੂਲਾ, ਰਾਮਗੜ੍ਹ ਅਤੇ ਡੇਰਾਬੱਸੀ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ | ਇਸ ਦੌਰਾਨ ਤਕਰੀਬਨ ਤਿੰਨ ਘੰਟੇ ਵਿੱਚ ਅੱਗ ’ਤੇ ਕਾਬੂ ਪਾਇਆ। ਇਸ ਘਟਨਾ ‘ਚ ਝੁੱਗੀਆਂ ਸੜਨ ਤੋਂ ਬਾਅਦ ਸਾਰੇ ਲੋਕ ਬੇਘਰ ਹੋ ਗਏ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੁੰਡਰਾ ਵਿਖੇ ਖੇਤਾਂ ਦੇ ਨੇੜੇ ਪ੍ਰਵਾਸੀ ਵਿਅਕਤੀ ਵੱਲੋਂ ਲੰਘੇ ਕਈਂ ਸਾਲਾ ਤੋਂ ਇਥੇ 45 ਦੇ ਕਰੀਬ ਝੁੱਗੀਆਂ ਬਣਾ ਕੇ ਰਹਿ ਰਹੇ ਸੀ। ਅੱਜ ਪਿੰਡ ਦੇ ਇਕ ਵਿਅਕਤੀ ਵੱਲੋਂ ਖੇਤਾਂ ਵਿੱਚ ਕਣਕ ਦੀ ਕਟਾਈ ਮਗਰੋਂ ਨਾੜ ਨੂੰ ਅੱਗ ਲਾਈ ਹੋਈ ਸੀ।

ਅੱਤ ਦੀ ਗਰਮੀ ਵਿੱਚ ਕੁਝ ਦੇਰ ਵਿੱਚ ਅੱਗ ਨੇ ਸਾਰੀ ਝੁੱਗੀਆਂ ਨੂੰ ਆਪਣੇ ਲਪੇਟ ਵਿੱਚ ਲੈ ਲਿਆ। ਉਥੇ ਰਹਿ ਰਹੇ ਲੋਕਾਂ ਵਿੱਚ ਭਾਜੜਾਂ ਪੈ ਗਈਆਂ। ਭਾਜੜਾਂ ਦੌਰਾਨ ਇਕ ਝੁੱਗੀ ਵਿੱਚ ਖੇਡ ਰਹੀ ਡੇਢ ਸਾਲ ਦੀ ਬੱਚੀ ਦੀ ਅੱਗ ਵਿੱਚ ਸੜ ਕੇ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਛਾਣ ਡੇਢ ਸਾਲ ਦੀ ਰੁਪਾਲੀ ਪੁੱਤਰੀ ਰਾਮਬੀਰ ਅਤੇ ਮਾਤਾ ਚਾਂਦਨੀ ਦੇ ਰੂਪ ਵਿੱਚ ਹੋਈ ਹੈ, ਜੋ ਦੋਵੇਂ ਆਪਣੇ ਕੰਮ ’ਤੇ ਗਏ ਹੋਏ ਸੀ। ਇਸ ਤੋਂ ਇਲਾਵਾ ਇਕ ਤਿੰਨ ਸਾਲ ਦੀ ਬੱਚੀ ਹੋਰ ਬੁਰੀ ਤਰਾਂ ਝੁਲਸ ਗਈ ਜਿਸ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਅੱਗ ਦੀ ਸੂਚਨਾ ਮਿਲਣ ਮਗਰੋਂ ਹਰਿਆਣਾ ਦੇ ਪੰਚਕੂਲਾ, ਰਾਮਗੜ੍ਹ ਅਤੇ ਡੇਰਾਬੱਸੀ ਤੋਂ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤਕਰੀਬਨ ਸਾਢੇ ਛੇਂ ਵਜੇ ਤੱਕ ਤਿੰਨ ਘੰਟੇ ਦੀ ਮਸ਼ਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਅੱਗ ਨਾਲ ਸਾਰੀ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਮੌਕੇ ’ਤੇ ਝੁੱਗੀਆਂ ਸੜਨ ਮਗਰੋਂ ਉਥੇ ਰਹਿ ਰਹੇ ਲੋਕ ਸਹਿਮੇ ਹੋਏ ਸੀ ਜਿਨ੍ਹਾਂ ਦੇ ਘਰ ਸੜ ਜਾਣ ਨਾਲ ਉਨ੍ਹਾਂ ਨੂੰ ਚਿੰਤਾ ਸਤਾ ਰਹੀ ਸੀ ਕਿ ਹੁਣ ਉਹ ਅੱਤ ਦੀ ਗਰਮੀ ਵਿੱਚ ਕਿਥੇ ਰਹਿਣਗੇ। ਇਹ ਸਾਰੇ ਵਿਅਕਤੀ ਨੇੜੇ ਦੀਆਂ ਫੈਕਟਰੀਆਂ ਅਤੇ ਖੇਤਾਂ ਵਿੱਚ ਦਿਹਾੜੀ ਕਰਦੇ ਸਨ।

Exit mobile version