Site icon TheUnmute.com

ਉੱਤਰ ਪ੍ਰਦੇਸ਼ ‘ਚ ਇੰਡੀਆ ਗਠਜੋੜ ਟੁੱਟਣ ਦੀ ਕਗਾਰ ‘ਤੇ, ਸਪਾ ਦੀ ਕਾਂਗਰਸ ਨਾਲ ਸਿੱਟਾ ਵੰਡ ‘ਤੇ ਨਹੀਂ ਬਣ ਰਹੀ ਸਹਿਮਤੀ !

Uttar Pradesh

ਚੰਡੀਗੜ੍ਹ, 20 ਫਰਵਰੀ 2024: ਆਗਾਮੀ ਲੋਕ ਸਭਾ ਚੋਣਾਂ ਲਈ ਬਣੇ ਇੰਡੀਆ ਗਠਜੋੜ  ਨੂੰ ਸਭ ਤੋਂ ਵੱਡਾ ਝਟਕਾ ਲੱਗਾ ਹੈ। ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ (Samajwadi Party) ਅਤੇ ਕਾਂਗਰਸ ਵਿੱਚ ਕੋਈ ਗਠਜੋੜ ਬਣਦਾ ਨਜ਼ਰ ਨਹੀਂ ਆ ਰਿਹਾ। ਸੂਤਰਾਂ ਦੇ ਹਵਾਲੇ ਖ਼ਬਰ ਹੈ ਕਿ ਸਪਾ ਅਤੇ ਕਾਂਗਰਸ ਵਿਚਾਲੇ ਸੀਟਾਂ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣ ਸਕੀ ਹੈ।

ਸੋਮਵਾਰ ਨੂੰ ਸਮਾਜਵਾਦੀ ਪਾਰਟੀ (Samajwadi Party) ਨੇ ਹੁਣ ਕਾਂਗਰਸ ਨੂੰ ਗਠਜੋੜ ਦੇ ਤਹਿਤ 17 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰਨ ਦਾ ਪ੍ਰਸਤਾਵ ਦਿੱਤਾ ਸੀ। ਇਸ ਤੋਂ ਪਹਿਲਾਂ ਸਪਾ ਨੇ ਕਾਂਗਰਸ ਨੂੰ 11 ਸੀਟਾਂ ‘ਤੇ ਚੋਣ ਲੜਨ ਦਾ ਪ੍ਰਸਤਾਵ ਦਿੱਤਾ ਸੀ, ਜਿਸ ਕਾਰਨ ਦੋਵਾਂ ਪਾਰਟੀਆਂ ਵਿਚਾਲੇ ਬਿਆਨਬਾਜ਼ੀ ਸ਼ੁਰੂ ਹੋ ਗਈ ਸੀ। ਸੋਮਵਾਰ ਨੂੰ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਕਾਂਗਰਸ ਲਈ 17 ਲੋਕ ਸਭਾ ਸੀਟਾਂ ਛੱਡਣ ਦਾ ਫੈਸਲਾ ਕੀਤਾ।

ਸੂਤਰਾਂ ਦੇ ਮੁਤਾਬਕ ਸਪਾ ਨੇ ਅਮੇਠੀ, ਰਾਏਬਰੇਲੀ, ਬਾਰਾਬੰਕੀ, ਸੀਤਾਪੁਰ, ਕੈਸਰਗੰਜ, ਵਾਰਾਣਸੀ, ਅਮਰੋਹਾ, ਸਹਾਰਨਪੁਰ, ਗੌਤਮ ਬੁੱਧ ਨਗਰ, ਗਾਜ਼ੀਆਬਾਦ, ਬੁਲੰਦਸ਼ਹਿਰ, ਫਤਿਹਪੁਰ ਸੀਕਰੀ, ਕਾਨਪੁਰ, ਹਾਥਰਸ, ਝਾਂਸੀ, ਮਹਾਰਾਜਗੰਜ ਅਤੇ ਬਾਗਪਤ ਸੀਟਾਂ ਕਾਂਗਰਸ ਨੂੰ ਦਿੱਤੀਆਂ ਸਨ।

ਕਾਂਗਰਸ ਸੂਤਰਾਂ ਮੁਤਾਬਕ ਸਪਾ ਤੋਂ 17 ਸੀਟਾਂ ਦਾ ਪ੍ਰਸਤਾਵ ਆਇਆ ਹੈ, ਹਾਲਾਂਕਿ ਪਾਰਟੀ ਵੱਲੋਂ ਇਸ ‘ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਸੂਬਾ ਪ੍ਰਧਾਨ ਅਜੇ ਰਾਏ ਨੇ 11 ਸੀਟਾਂ ਦੇ ਪ੍ਰਸਤਾਵ ‘ਤੇ ਅਸੰਤੁਸ਼ਟੀ ਜ਼ਾਹਰ ਕੀਤੀ ਸੀ। ਜਿਸ ਤੋਂ ਬਾਅਦ ਸਪਾ ਨੇ ਨਵੇਂ ਸਿਰੇ ਤੋਂ ਸੀਟਾਂ ਦੀ ਚੋਣ ਕੀਤੀ ਅਤੇ ਸੂਚੀ ਕਾਂਗਰਸ ਲੀਡਰਸ਼ਿਪ ਨੂੰ ਭੇਜ ਦਿੱਤੀ। ਬੀਤੇ ਦਿਨ ਸਮਾਜਵਾਦੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ 11 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ |

Exit mobile version