Site icon TheUnmute.com

ਜੀ-20 ਸੰਮੇਲਨ ਮੌਕੇ ਦਲ ਖ਼ਾਲਸਾ ਵਲੋਂ ਅੰਮ੍ਰਿਤਸਰ ‘ਚ ਕਰਵਾਇਆ ਜਾਵੇਗਾ ਪੰਜਾਬ ਸੰਮੇਲਨ

ਦਲ ਖ਼ਾਲਸਾ

ਅੰਮ੍ਰਿਤਸਰ 13 ਮਾਰਚ, 2023: ਇੱਕ ਪਾਸੇ ਅੰਮ੍ਰਿਤਸਰ ਵਿੱਚ ਜੀ-20 ਸੰਮੇਲਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ 15 ਤੋਂ 20 ਮਾਰਚ ਤੱਕ ਅੰਮ੍ਰਿਤਸਰ ਵਿੱਚ ਜੀ-20 ਸੰਮੇਲਨ ਹੋਣ ਜਾ ਰਿਹਾ ਹੈ | ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਤਿਆਰੀਆਂ ਕੀਤੀਆਂ ਹਨ ਦੂਜੇ ਪਾਸੇ ਦਲ ਖ਼ਾਲਸਾ ਜਥੇਬੰਦੀ ਵੱਲੋਂ ਅੱਜ ਸੰਮਲੇਨ ਪਹੁੰਚ ਰਹੇ ਡੈਲੀਗੇਟ ਨਾਲ ਮੁਲਾਕਾਤ ਕਰਨ ਵਾਸਤੇ ਮੰਗ ਰੱਖੀ ਗਈ ਸੀ ਤੇ ਜਦੋਂ ਹੁਣ ਉਹਨਾਂ ਦੀ ਮੰਗ ਪੂਰੀ ਨਾ ਹੋਈ ਤਾਂ ਉਹਨਾਂ ਵੱਲੋਂ ਹੁਣ ਅੰਮ੍ਰਿਤਸਰ ਵਿਖੇ ਪੰਜਾਬ ਸੰਮੇਲਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ |

ਇਸ ਬਾਰੇ ਦਲ ਖ਼ਾਲਸਾ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜੀ-20 ਸੰਮੇਲਨ ਵਿੱਚ ਹਿੱਸਾ ਲੈਣ ਆ ਰਹੇ ਦੇਸ਼ਾਂ ਦੇ ਰਾਜਦੂਤਾਂ ਨੂੰ ਇੱਕ ਪੱਤਰ ਲਿਖਿਆ ਗਿਆ ਸੀ ਕਿ ਉਹ ਇਹਨਾਂ ਡੈਲੀਗੇਟ ਨਾਲ਼ ਮੁਲਾਕਾਤ ਕਰਨਾ ਚਾਹੁੰਦੇ ਹਨ, ਉਹਨਾਂ ਵੱਲੋਂ ਜਵਾਬ ਮਿਲਿਆ ਸੀ ਕਿ ਭਾਰਤ ਵੱਲੋਂ ਮਨਜੂਰੀ ਦੇਣ ‘ਤੇ ਹੀ ਦਲ ਖ਼ਾਲਸਾ ਜੀ-20 ਦੇ ਡੈਲੀਗੇਟ ਨਾਲ ਮੁਲਾਕਾਤ ਕਰ ਸਕਦਾ ਹੈ |

ਇਸ ਤੋਂ ਬਾਅਦ ਹੁਣ ਦਲ ਖ਼ਾਲਸਾ ਵੱਲੋਂ ਆਪਣਾ ਹੀ ਪੰਜਾਬ ਸੰਮੇਲਨ ਸ਼ੁਰੂ ਕਰ ਦਿੱਤਾ ਹੈ ਜੋ ਕਿ ਅੰਮ੍ਰਿਤਸਰ ਦੇ ਸਹਿਯੋਗ ਹੋਟਲ ਦੇ ਵਿੱਚ 19 ਮਾਰਚ ਨੂੰ ਹੋਣ ਜਾ ਰਿਹਾ ਹੈ | ਜਿਸ ਵਿੱਚ ਵੱਖ-ਵੱਖ 12 ਮੁੱਦਿਆਂ ਦੇ ਉਪਰ ਗੱਲਬਾਤ ਕੀਤੀ ਜਾਵੇਗੀ ਅਤੇ ਇਸ ਪੰਜਾਬ ਸੰਮੇਲਨ ਪ੍ਰੋਗਰਾਮ ਦੇ ਵਿੱਚ ਸੋਸ਼ਲ ਰਿਲੀਜਸ, ਐਜੂਕੇਸ਼ਨ ਤੇ ਹਿਊਮਨ ਰਾਈਟ ਦੇ ਮੁੱਦਿਆਂ ‘ਤੇ ਹਰ ਵਰਗ ਦਾ ਵਿਅਕਤੀ ਆ ਕੇ ਆਪਣਾ ਵਿਚਾਰ ਰੱਖ ਸਕਦਾ ਹੈ | ਉਹਨਾਂ ਕਿਹਾ ਕਿ ਇਸ ਪੰਜਾਬ ਸੰਮੇਲਨ ਦਾ ਜੋ ਸਿੱਟਾ ਨਿਕਲੇਗਾ ਦੀ ਰਿਪੋਰਟ ਬਣਾ ਕੇ ਵੱਖ-ਵੱਖ ਦੇਸ਼ਾਂ ਦੇ ਡੈਲੀਗੇਟ ਨੂੰ ਮੰਗ ਪੱਤਰ ਦੇ ਰੂਪ ਵਿੱਚ ਭੇਜੇ ਜਾਣਗੇ | ਇਸ ਮੌਕੇ ਦਲ ਖ਼ਾਲਸਾ ਦੇ ਬੁਲਾਰੇ ਕੰਵਰ ਪਾਲ ਬਿੱਟੂ, ਪਰਮਜੀਤ ਸਿੰਘ ਮੰਡ ਅੱਡੀ ਪਤਵੰਤੇ ਸੱਜਣ ਹਾਜ਼ਰ ਸਨ |

 

Exit mobile version