June 28, 2024 4:01 pm
Malout

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਮਲੋਟ ਵਿਖੇ ਕੱਢੀ ਸਾਈਕਲ ਰੈਲੀ, ਕੈਬਨਿਟ ਮੰਤਰੀ ਬਲਜੀਤ ਕੋਰ ਨੇ ਝੰਡੀ ਦੇ ਕੇ ਕੀਤਾ ਰਵਾਨਾ

ਮਲੋਟ 28 ਸਤੰਬਰ 2022: ਸ਼ਹੀਦ ਭਗਤ ਸਿੰਘ ਜੀ ਦੇ 115ਵੇਂ ਜਨਮ ਦਿਹਾੜੇ ਮੌਕੇ ਭਾਰਤ ਵਿਚ ਮਨਾਇਆ ਜਾ ਰਿਹਾ ਹੈ | ਇਸਦੇ ਚੱਲਦੇ ਉਨ੍ਹਾ ਦੇ ਜਨਮ ਦਿਹਾੜੇ ਮੌਕੇ ਲੋਕਾਂ ਸੰਦੇਸ਼ ਦੇਣ ਦੇ ਮਕਸਦ ਨਾਲ ਮਲੋਟ (Malout) ਇੰਸਟੀਚਿਊਟ ਆਫ ਮਨੈਜਮੈਂਟ ਐਂਡ ਇਨਫਰਮੇਸ਼ਨ ਟੈਕਨੋਲਜੀ ਕਾਲਜ ਦੇ ਸਟਾਫ ਅਤੇ ਕੌਮੀ ਸੇਵਾ ਯੋਜਨਾ ਇਕਾਈ ਦੁਬਾਰਾ ਮਲੋਟ ਵਿਚ ਸਾਇਕਲ ਰੈਲੀ ਕੱਢੀ ਗਈ |

ਇਸ ਦੌਰਾਨ ਹਲਕਾਂ ਮਲੌਟ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਇਸ ਸਾਇਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਦੇ ਸ਼ਹੀਦ ਭਗਤ ਸਿੰਘ ਜਨਮ ਦਿਹਾੜੇ ਮੌਕੇ ‘ਤੇ ਦਿਲੋਂ ਮੁਬਾਰਕਬਾਦ ਦਿੰਦੇ ਬੋਲਦੇ ਹੋਏ ਨੋਜਵਾਨਾ ਨੂੰ ਅਪੀਲ ਕੀਤੀ ਕਿ ਉਹ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਤੇ ਚੱਲਣ ਅਤੇ ਸੱਚੀ ਸੋਚ ਇਮਾਨਦਾਰੀ ‘ਤੇ ਚੱਲਣ ਇਸ ਨਾਲ ਦੇਸ ਦੇ ਨਾਲ ਨਾਲ ਪੰਜਾਬ ਤਰੱਕੀ ਦੇ ਇਕ ਅਹਿਮ ਰੋਲ ਅਦਾ ਕਰੇਗੀ ।

 

ਉਨ੍ਹਾ ਖੁਸ਼ੀ ਪ੍ਰਗਟ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਵੱਡੀ ਪ੍ਰਾਪਤੀ ਹੈ ਕਿ ਮੋਹਾਲੀ  ਏਅਰਪੋਟ ਦਾ ਨਾਮ ਸ਼ਹੀਦ-ਏ-ਆਜਮ ਸ਼ਹੀਦ ਭਗਤ ਦੇ ਨਾਮ ਤੇ ਰੱਖਿਆ ਜਾ ਰਿਹਾ ਹੈ  ।  ਕੇਦਰ ਵਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਅਜੇ ਨਾ ਦੇਣ ‘ਤੇ ਪੁੱਛੇ ਜਾਣ ਤੇ ਉਨ੍ਹਾ ਕਿਹਾ ਕੇ ਆਮ ਆਦਮੀ ਪਾਰਟੀ ਉਨ੍ਹਾ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਲੱਗੀ ਹੋਈ ਹੈ ਅਤੇ ਹਮੇਸ਼ਾ ਡਟੀ ਰਹੇਗੀ ।

ਦੂਜੇ ਪਾਸੇ ਮਿਮਿਟ ਕਾਲਜ ਦੇ ਪ੍ਰਿੰਸੀਪਲ ਜਸਕਰਨ ਸਿੰਘ ਭੁੱਲਰ ਕਿਹਾ ਕਿ ਅੱਜ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਕਾਲਜ ਵਲੋਂ ਇਕ ਸਾਇਕਲ ਰੈਲੀ ਨੋਜਵਾਨਾ ਨੂੰ ਸੁਨੇਹਾ ਦਿੰਦੀ ਹੈ ਕਿ ਅਸੀਂ ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆਂ ਨੂੰ ਪੂਰਾ ਕਰਦੇ ਹੋਏ ਉਨ੍ਹਾ ਦੀ ਸੋਚ ‘ਤੇ ਪਹਿਰਾ ਦੇਈਏ |