ਚੰਡੀਗੜ੍ਹ 15 ਅਗਸਤ 2022: ਪੁਲਾੜ ਵਿਗਿਆਨ ਦੇ ਸਬੰਧ ਵਿੱਚ ਦੇਸ਼ ਵਿੱਚ ਜਾਗਰੂਕਤਾ ਫੈਲਾਉਣ ਦੇ ਸੰਬੰਧ ‘ਚ ਇੱਕ ਸੰਸਥਾ ਦੁਆਰਾ ਪੁਲਾੜ ਵਿੱਚ ਭੇਜੇ ਗਏ “ਬਲੂਨਸੈਟ” ਦੀ ਮਦਦ ਨਾਲ ਲਗਭਗ 30 ਕਿਲੋਮੀਟਰ ਦੀ ਉਚਾਈ ‘ਤੇ ਭਾਰਤੀ ਤਿਰੰਗਾ ਲਹਿਰਾਇਆ ਗਿਆ। ਚੇਨਈ ਸਥਿਤ ਸੰਸਥਾ ਸਪੇਸ ਕਿਡਜ਼ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਤਿਰੰਗਾ ਲਹਿਰਾਉਂਦੇ ਦੇਖਿਆ ਜਾ ਸਕਦਾ ਹੈ।
ਹੀਲੀਅਮ ਗੈਸ ਨਾਲ ਭਰੇ ਗੁਬਾਰੇ ਰਾਹੀਂ ਤਿਰੰਗਾ ਲਹਿਰਾਇਆ ਗਿਆ। ਸ਼੍ਰੀਮਤੀ ਕੇਸਨ, ਸੰਸਥਾਪਕ ਅਤੇ ਸੀਈਓ, ਸਪੇਸ ਕਿਡਜ਼ ਇੰਡੀਆ ਨੇ ਕਿਹਾ ਕਿ “ਅਸੀਂ ਬੈਲੂਨਸੈਟ ਨੂੰ ਇਸ ਸਾਲ 27 ਜਨਵਰੀ ਨੂੰ ਚੇਨਈ ਤੋਂ ਲਾਂਚ ਕੀਤਾ ਸੀ। ਇਸ ਨੇ ਲਗਭਗ 30 ਕਿਲੋਮੀਟਰ ਦੀ ਉਚਾਈ ‘ਤੇ ਭਾਰਤੀ ਤਿਰੰਗਾ ਲਹਿਰਾਇਆ। ਉਨ੍ਹਾਂ ਕਿਹਾ ਕਿ ਇਹ ਵੀਡੀਓ ਸੋਮਵਾਰ ਨੂੰ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ ‘ਤੇ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੈਲੂਨਸੈਟ ਨਾਲ ਜੁੜੇ ਵਿਸ਼ੇਸ਼ ਕੈਮਰੇ ਦੀ ਮਦਦ ਨਾਲ ਪੁਲਾੜ ਵਿੱਚ ਉੱਡਦੇ ਤਿਰੰਗੇ ਦੀ ਵੀਡੀਓ ਬਣਾਈ ਗਈ ਹੈ।