Site icon TheUnmute.com

ਆਜ਼ਾਦੀ ਦਿਹਾੜੇ ਮੌਕੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਸਾਦਕੀ ‘ਤੇ BSF ਜਵਾਨਾਂ ਨੇ ਪਾਕਿਸਤਾਨੀ ਰੇਂਜਰਾਂ ਨੂੰ ਵੰਡੀ ਮਿਠਾਈ

BSF

ਚੰਡੀਗੜ੍ਹ 15 ਅਗਸਤ 2022: ਦੇਸ਼ ਭਰ ‘ਚ 75ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਇਸ ਮੌਕੇ ਭਾਰਤ ਪਾਕਿਸਤਾਨ ਫਾਜ਼ਿਲਕਾ ਇਲਾਕੇ ਦੇ ਕੌਮਾਂਤਰੀ ਸਾਦਕੀ ਬਾਰਡਰ ‘ਤੇ ਬੀਐਸਐਫ (BSF) ਦੇ ਭਾਰਤੀ ਜਵਾਨਾਂ ਨੇ ਪਾਕਿਸਤਾਨੀ ਰੇਂਜਰਾਂ ਨੂੰ ਮਠਿਆਈਆਂ ਭੇਟ ਕਰ ਆਪਸੀ ਭਾਈਚਾਰਾ ਵਧਾਉਣ ਦੀ ਕਾਮਨਾ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਤਸਵੀਰਾਂ ਫਾਜ਼ਿਲਕਾ ਦੀ ਕੌਮਾਂਤਰੀ ਭਾਰਤ ਪਾਕਿਸਤਾਨ ਸਰਹੱਦ ਸਾਦਕੀ ਚੌਕੀ ਦੀਆਂ ਹਨ ਜਿੱਥੇ ਦੇਸ਼ ਦੀ ਸੁਰੱਖਿਆ ਕਰ ਰਹੇ ਬੀਐਸਐਫ ਦੇ ਭਾਰਤੀ ਜਵਾਨਾਂ ਨੇ ਇਹ ਪਹਿਲ ਕੀਤੀ | ਆਜ਼ਾਦੀ ਦਿਹਾੜੇ ਮੌਕੇ ਬੀਐਸਐਫ (BSF) ਦੇ ਡੀਆਈਜੀ ਵੀਪੀ ਬਡੋਲਾ ਦੀ ਅਗਵਾਈ ਵਿੱਚ ਆਪਣੀ ਖੁਸ਼ੀਆਂ ਦੇ ਵਿਚ ਪਾਕਿਸਤਾਨੀ ਰੇਂਜਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਆਪਸੀ ਭਾਈਚਾਰੇ ਦੀ ਕਾਮਨਾ ਕੀਤੀ। ਇਸ ਦੌਰਾਨ ਪਾਕਿਸਤਾਨੀ ਰੇਂਜਰਾਂ ਵੱਲੋਂ ਵੀ ਭਾਰਤੀ ਜਵਾਨਾਂ ਨੂੰ ਇਸ ਮੌਕੇ ਮਠਿਆਈ ਦੇ ਕੇ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ।

Exit mobile version