TheUnmute.com

ਬਸੰਤ ਪੰਚਮੀ ਮੌਕੇ ਉੱਚੀ ਆਵਾਜ਼ ‘ਚ DJ ਚਲਾਉਣ ਵਾਲਿਆਂ ਨੂੰ ਪੁਲਿਸ ਨੇ ਪਾਈਆ ਭਾਜੜਾਂ

ਫ਼ਰੀਦਕੋਟ 27 ਜਨਵਰੀ 2023: ਗਣਤੰਤਰ ਦਿਵਸ ਅਤੇ ਬਸੰਤ ਪੰਚਮੀ ਮੌਕਿਆਂ ਨੂੰ ਮੁੱਖ ਰੱਖਦੇ ਹੋਏ ਫ਼ਰੀਦਕੋਟ ਪੁਲਿਸ ਵੱਲੋਂ ਚੈਕਿੰਗ ਅਭਿਆਨ ਜਾਰੀ ਰੱਖੇ ਹੋਏ ਹਨ ਉੱਥੇ ਚਾਈਨਾ ਡੋਰ ਅਤੇ ਉੱਚੀ ਆਵਾਜ਼ ‘ਚ ਲੱਗਣ ਵਾਲੇ ਡੀ. ਜੇ ਸਿਸਟਮਾਂ ਖ਼ਿਲਾਫ਼ ਲਾਗਾਤਰ ਕਾਰਵਾਈ ਕੀਤੀ ਜਾ ਰਹੀ ਹੈ।ਉੱਥੇ ਹੀ ਪੁਲਿਸ ਪਾਰਟੀ ਵੱਲੋਂ ਬਸੰਤ ਪੰਚਮੀ ਮੌਕੇ ਉੱਚੀ ਆਵਾਜ਼ ਵਾਲੇ ਡੀ.ਜੇ ਚਲਾਉਣ ਵਾਲਿਆ ਨੂੰ ਭਾਜੜਾਂ ਪਾਈਆ ਹੋਈਆਂ ਹਨ ਅਤੇ ਕਈ ਥਾਵਾਂ ਤੇ ਉੱਚੀ ਆਵਾਜ਼ ਕਰਨ ਵਾਲੇ ਡੀ. ਜੇ ਸਿਸਟਮ ਕਬਜ਼ੇ ‘ਚ ਵੀ ਲਏ ਗਏ ਹਨ ।

ਜਾਣਕਰੀ ਦਿੰਦੇ ਹੋਏ ਸੀਆਈਏ ਇੰਚਾਰਜ ਇੰਸਪੈਕਟਰ ਰਜੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲਾਂ ਪੁਲਿਸ ਮੁਖੀ ਦੀਆਂ ਹਿਦਾਇਤਾਂ ‘ਤੇ ਲਾਗਾਤਰ ਸ਼ਹਿਰ ਅੰਦਰ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ | ਉੱਥੇ ਹੀ ਬਸੰਤ ਪੱਚਮੀ ਮੌਕੇ ਚਾਈਨਾ ਡੋਰ ਵਰਤਣ ਵਾਲਿਆ ਅਤੇ ਉੱਚੀ ਆਵਾਜ਼ ‘ਚ ਡੀ.ਜੇ ਚਲਾਉਣ ਵਾਲਿਆ ‘ਤੇ ਕਰੜੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਅੱਜ ਸਾਨੂੰ ਸ਼ਿਕਾਇਤ ਮਿਲਣ ‘ਤੇ ਇੱਕ ਮਹੱਲੇ ‘ਚ ਚੈਕਿੰਗ ਕੀਤੀ, ਜਿੱਥੇ ਕਾਫੀ ਲਾਊਡ ਆਵਾਜ਼ ਵਾਲਾ ਮਿਊਜ਼ਿਕ ਸਿਸਟਮ ਚੱਲ ਰਿਹਾ ਸੀ | ਜਿਸ ਨਾਲ ਆਸਪਾਸ ਦੇ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਸੀ |

china dor

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਉਥੇ ਡੀ.ਜੇ ਸਿਸਟਮ ਬੰਦ ਕਰਕੇ ਕਬਜ਼ੇ ‘ਚ ਲਿਆ ਹੈ।ਉਨ੍ਹਾਂ ਦੂਜਿਆਂ ਨੂੰ ਵੀ ਹਿਦਾਇਤ ਵੀ ਕੀਤੀ ਕਿ ਉਹ ਬਸੰਤ ਮੌਕੇ ਪਤੰਗ ਉਡਾ ਕੇ ਮਨੋਰੰਜਨ ਕਰਨ ਪਰ ਚਾਈਨਾ ਡੋਰ ਨਾ ਵਰਤਣ ਅਤੇ ਨਾ ਹੀ ਜਿਆਦਾ ਉੱਚੀ ਆਵਾਜ਼ ਵਾਲੇ ਡੀਜੇ ਸਿਸਟਮ ਲਾਉਣ ਜਿਸ ਨਾਲ ਦੂਜੇ ਲੋਕਾਂ ਨੂੰ ਪ੍ਰੇਸ਼ਾਨੀ ਆਵੇ।ਉਨ੍ਹਾਂ ਕਿਹਾ ਕਿ ਜੇਕਰ ਇਸ ਤਰਾਂ ਦਾ ਕੋਈ ਮਾਮਲਾ ਨਜ਼ਰ ‘ਚ ਆਇਆ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਠੋਸ ਕਾਰਵਾਈ ਕੀਤੀ ਜਾਵੇਗੀ ।

Exit mobile version