July 8, 2024 4:06 pm
Virsa Singh Valtoha

ਨਵਜੋਤ ਸਿੱਧੂ ਨੂੰ ਕਣਕ ਤੋਂ ਐਲਰਜੀ ਦੇ ਮਾਮਲੇ ‘ਤੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ, ਸਿੱਧੂ ਸਾਡੇ ਨਾਲ ਹੀ ਬੈਠ ਕੇ ਪਰਾਂਠੇ ਖਾਂਦਾ ਰਿਹਾ ਹੈ

ਚੰਡੀਗੜ੍ਹ 23 ਮਈ 2022: ਰੋਡਰੇਜ ਮਾਮਲੇ ‘ਚ ਨਵਜੋਤ ਸਿੱਧੂ ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਬੰਦ ਹਨ | ਅੱਜ ਉਨ੍ਹਾਂ ਦੀ ਸਿਹਤ ਵਿਗੜਨ ਕਾਰਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਚੈਕਅੱਪ ਕਰਵਾਇਆ ਗਿਆ | ਇਸਦੇ ਨਾਲ ਹੀ ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ (Virsa Singh Valtoha) ਨੇ ਨਵਜੋਤ ਸਿੱਧੂ ‘ਤੇ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ | ਇਸ ਦੌਰਾਨ ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਕਣਕ ਤੋਂ ਐਲਰਜੀ ਦੇ ਮਾਮਲੇ ‘ਤੇ ਕਿਹਾ ਕਿ ਸਿੱਧੂ ਸਾਡੇ ਨਾਲ ਹੀ ਬੈਠ ਕੇ ਪਰਾਂਠੇ (ਆਟੇ ਦੇ) ਖਾਂਦਾ ਰਿਹਾ ਹੈ। ਅੱਜ ਐਲਰਜੀ ਹੋਣ ਦੀ ਗੱਲ ਕਹਿ ਰਿਹਾ ਹੈ। ਇਸਦੇ ਨਾਲ ਹੀ ਵਿਰਸਾ ਸਿੰਘ ਵਲਟੋਹਾ ਨੇ ਸਵਾਲ ਕੀਤਾ ਕਿ ਕਿਤੇ ਇਹ ਐਲਰਜੀ ਹੁਣ ਅਚਾਨਕ ਤਾਂ ਨਹੀਂ ਹੋਈ ਤੇ ਘਰ ਦਾ ਖਾਣਾ ਖਾਣ ਦੀ ਖਾਤਰ ਅਜਿਹਾ ਨਾ ਕਹਿ ਰਿਹਾ ਹੋਵੇ।

ਜਿਕਰਯੋਗ ਹੈ ਕਿ ਨਵਜੋਤ ਸਿੱਧੂ 34 ਸਾਲ ਪੁਰਾਣੇ ਰੋਡ ਰੇਜ ਮਾਮਲੇ ‘ਚ ਪਟਿਆਲਾ ਜੇਲ੍ਹ ‘ਚ ਸਜ਼ਾ ਕੱਟ ਰਹੇ ਹਨ | ਨਵਜੋਤ ਸਿੱਧੂ ਨੇ ਕਣਕ ਤੋਂ ਐਲਰਜੀ ਦਾ ਹਵਾਲਾ ਦਿੰਦਿਆਂ ਸਪੈਸ਼ਲ ਡਾਈਟ ਦੀ ਮੰਗ ਕੀਤੀ ਸੀ ਜਿਸ ਲਈ ਸਿੱਧੂ ਨੇ ਜੇਲ੍ਹ ‘ਚ ਦਾਲ-ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ ਸੀ। ਨਵਜੋਤ ਸਿੱਧੂ ਨੇ ਗਾੜੇ ਖੂਨ ਦੀ ਸਮੱਸਿਆ ਦੀ ਦਲੀਲ ਦਿੰਦਿਆਂ ਫਲਾਂ ਦੇ ਨਾਲ ਹੋਰ ਸਪੈਸ਼ਲ ਡਾਈਟ ਦੇਣ ਦੀ ਮੰਗ ਕਰਦੇ ਹੋਏ ਪਟੀਸ਼ਨ ਪਾਈ ਸੀ ਜਿਸ ‘ਤੇ ਅੱਜ ਪਟਿਆਲਾ ਦੀ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ (ਸੀਜੇਐਮ) ਅਦਾਲਤ ‘ਚ ਜਵਾਬ ਦਾਇਰ ਕੀਤਾ ਜਾਵੇਗਾ।

ਇਸਦੇ ਨਾਲ ਹੀ ਵਿਰਸਾ ਸਿੰਘ ਵਲਟੋਹਾ (Virsa Singh Valtoha) ਨੇ ਡੇਅਰੀ ਮਾਲਕਾਂ ਵੱਲੋਂ ਦਿੱਤੇ ਜਾ ਰਹੇ ਧਰਨੇ ‘ਤੇ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਦੇ ਗੈਰ ਜਿੰਮੇਦਾਰਨਾਂ ਬਿਆਨ ਕਾਰਨ ਡੇਅਰੀ ਮਾਲਕਾਂ ‘ਚ ਭਾਰੀ ਰੋਸ ਹੈ ਪਰ ਸੂਬਾ ਸਰਕਾਰ ਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਵਾਜ਼ਬ ਰੇਟ ਦੇਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਬੀਤੇ ਕੱਲ੍ਹ ਬੋਰਵੈਲ ‘ਚ ਬੱਚੇ ਦੀ ਹੋਈ ਮੌਤ ‘ਤੇ ਜਿਸ ਵੇਲੇ ਫਤਹਿਵੀਰ ਨਾਮ ਦੇ ਬੱਚੇ ਦੀ ਮੌਤ ਹੋਈ ਸੀ ਤਾਂ ਭਗਵੰਤ ਮਾਨ ਨੇ ਇਸ ਮਾਮਲੇ ‘ਚ ਲੋਕ ਸਭਾ ਤੱਕ ਚੁੱਕਿਆ ਸੀ। ਅੱਜ ਉਹ ਸੀਐਮ ਹਨ ਤੇ ਸੀਐਮ ਇਸ ਪਾਸੇ ਧਿਆਨ ਨਹੀਂ ਦੇ ਰਹੇ ਜਦਕਿ ਇਸ ਬਾਬਤ ਤੁਰੰਤ ਧਿਆਨ ਦੇਣਾ ਚਾਹੀਦਾ ਹੈ।

ਉਨ੍ਹਾਂ ਨੇ ਨਾਲ ਹੀ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਪੈਟਰੋਲ/ਡੀਜਲ ਤੇ ਵੈਟ ਘਟਾ ਕੇ ਪੰਜ ਪੰਜ ਰੁਪਏ ਰਾਹਤ ਦੇਣੀ ਚਾਹੀਦੀ ਹੈ। ਕਿਸਾਨਾਂ ਵੱਲੋਂ ਨਸ਼ੇ ਦੇ ਮੁੱਦੇ/ਲੁੱਟਾਂ ਖੋਹਾਂ ਖਿਲਾਫ ਲਾਏ ਧਰਨੇ ਤੇ ਵਲਟੋਹਾ ਨੇ ਕਿਹਾ ਕਿ ਨਸ਼ਿਆਂ ਦੇ ਸਭ ਤੋਂ ਮਾੜੇ ਹਾਲਾਤ ਇਸ ਵੇਲੇ ਪੰਜਾਬ ਦੇ ਹੋਏ ਹਨ ਤੇ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਤੇ ਕਿਸਾਨਾਂ ਦੇ ਆਵਾਜ ਚੁੱਕੀ ਹੈ ਤਾਂ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ।