ਚੰਡੀਗੜ੍ਹ 30 ਨਵੰਬਰ 2022: ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਪੰਜਾਬੀਆਂ ਬਾਰੇ ਦਿੱਤੇ ਵਿਵਾਦਿਤ ਬਿਆਨ ‘ਤੇ ਮੁਆਫ਼ੀ ਮੰਗੀ ਹੈ | ਉਨ੍ਹਾਂ ਕਿਹਾ ਕਿ ਮੇਰੇ ਵਲੋਂ ਦਿੱਤੇ ਬਿਆਨ ਕਾਰਨ ਪੰਜਾਬੀਆਂ ਨੂੰ ਦੁੱਖ ਪਹੁੰਚਿਆ ਹੈ, ਮੈਂ ਸਮੂਹ ਪੰਜਾਬੀ ਜਗਤ ਤੋਂ ਮੁਆਫ਼ੀ ਮੰਗਦਾ ਹਾਂ | ਉਨ੍ਹਾਂ ਕਿਹਾ ਮੈਂ ਖ਼ੁਦ ਪੰਜਾਬੀ ਹਾਂ, ਪੰਜਾਬੀਆਂ ਬੜੇ ਦਲੇਰ ਹੁੰਦੇ ਹਨ, ਅਸੀਂ ਜਾਣਦੇ ਹਾਂ ਕਿਸ ਤਰਾਂ ਪੰਜਾਬੀ ਦੇਸ਼ ਦੀ ਆਜ਼ਾਦੀ ਲਈ ਲੜੇ ਹਨ | ਪੰਜਾਬੀਆਂ ਨੇ ਦੇਸ਼ ਹੀ ਤਰੱਕੀ ਵਿੱਚ ਹਰ ਪੱਖੋਂ ਯੋਗਦਾਨ ਪਾਇਆ ਹੈ |
ਤੁਹਾਨੂੰ ਦੱਸ ਦੇਈਏ ਕਿ ਇੰਦਰਬੀਰ ਸਿੰਘ ਨਿੱਝਰ (Inderbir Singh Nijjar) ਦਾ ਇੱਕ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ | ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਪੰਜਾਬੀ ਕੌਮ ਬੇਵਕੂਫ ਕੌਮ ਹੈ| ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨ ਹੁਣ ਆਰਾਮਪਸੰਦ ਹੋ ਗਏ ਹਨ, ਕਿਸਾਨ ਹੁਣ ਨਹਿਰ ਦੇ ਪਾਣੀ ਦੀ ਮੰਗ ਨਹੀਂ ਕਰਦੇ | ਜਿਸ ਕਰਕੇ ਨਹਿਰ ਡਿਪਾਰਟਮੈਂਟ ਵਾਲੇ ਨਹਿਰ ਦਾ ਪਾਣੀ ਨਹੀਂ ਭੇਜਦੇ , ਉਨ੍ਹਾਂ ਕਿਹਾ ਮੁਫ਼ਤ ਬਿਜਲੀ ਨੇ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਨੂੰ ਅਰਾਮਪ੍ਰਸਤ ਬਣਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਹੁਣ ਤਾਂ ਕਿਸਾਨ ਇਹ ਚਾਹੁੰਦੇ ਹਨ ਕਿ ਇੱਕ ਸਵਿੱਚ ਛੱਡੋ ਤੇ ਮੋਟਰ ਰਾਹੀਂ ਪਾਣੀ ਉਨ੍ਹਾਂ ਦੇ ਕੋਲ ਆ ਜਾਵੇ |