Site icon TheUnmute.com

75ਵੇਂ ਸੁਤੰਤਰਤਾ ਦਿਵਸ ਮੱਦੇਨਜਰ ਪੁਲਿਸ ਨੇ ਲੁਧਿਆਣਾ ‘ਚ ਕੱਢਿਆ ਫਲੈਗ ਮਾਰਚ

Ludhiana

ਚੰਡੀਗ੍ਹੜ 11 ਅਗਸਤ 2022: ਪੰਜਾਬ ਪੁਲਿਸ ਵਲੋਂ 75ਵੇਂ ਸੁਤੰਤਰਤਾ ਦਿਵਸ ਤੋਂ ਪਹਿਲਾਂ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ‘ਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ | ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ | ਇਸ ਸੰਬੰਧ ‘ਚ ਲੁਧਿਆਣਾ (Ludhiana) ਵਿੱਚ ਪੁਲਿਸ ਨੇ ਪੁਲਿਸ ਕਮਿਸ਼ਨਰ ਡਾ.ਕੌਸਤੁਭ ਸ਼ਰਮਾ ਦੀ ਅਗਵਾਈ ‘ਚ ਫਲੈਗ ਮਾਰਚ ਕੱਢਿਆ |

ਇਸ ਮੌਕੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਕਿਹਾ ਕਿ “ਫਲੈਗ ਮਾਰਚ ਦਾ ਮਕਸਦ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ। ਜੇਕਰ ਦੇਸ਼ ਵਿਰੋਧੀ ਲੋਕ ਕਿਸੇ ਕਿਸਮ ਦੀ ਵਿਉਂਤਬੰਦੀ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਰੋਕਿਆ ਜਾਵੇਗਾ।

Exit mobile version