June 28, 2024 4:01 pm
ਜੇਲ੍ਹ ਮੰਤਰੀ

ਸਿੱਧੂ ਦੇ ਜੇਲ੍ਹ ‘ਚ ਝਗੜੇ ਦੀਆਂ ਖ਼ਬਰਾਂ ‘ਤੇ ਜੇਲ੍ਹ ਮੰਤਰੀ ਨੇ ਕਿਹਾ ਕਿ ਅਜਿਹੀਆਂ ਖ਼ਬਰਾਂ ਚਲਾਉਣ ਵਾਲੇ ਚੈਨਲਾਂ ਨੂੰ ਭੇਜਿਆ ਜਾਵੇਗਾ ਕਾਨੂੰਨੀ ਨੋਟਿਸ

ਚੰਡੀਗੜ੍ਹ 13 ਜੁਲਾਈ 2022: ਰੋਡਰੇਂਜ ਮਾਮਲੇ ‘ਚ ਪਟਿਆਲਾ ਕੇਂਦਰੀ ਜੇਲ੍ਹ ‘ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ‘ਚ ਝਗੜੇ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ | ਇਨ੍ਹਾਂ ਖਬਰਾਂ ਨੂੰ ਲੈ ਕੇ ਤੇ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕੋਈ ਝਗੜਾ ਨਹੀਂ ਹੋਇਆ। ਇਹ ਚਾਰ ਦਿਨ ਪੁਰਾਣਾ ਮਾਮੂਲੀ ਮਾਮਲਾ ਸੀ।

ਉਨ੍ਹਾਂ ਕਿਹਾ ਕਿ ਜੇਲ੍ਹ ‘ਚ ਹਰ ਕੈਦੀ ਨੂੰ ਰਾਸ਼ਨ ਲਈ ਇਕ ਕਾਰਡ ਜਾਰੀ ਕੀਤਾ ਜਾਂਦਾ ਹੈ। ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਕ ਕੈਦੀ ਨੇ ਉਨ੍ਹਾਂ ਦੇ ਕਾਰਡ ‘ਤੇ ਆਪਣੇ ਲਈ ਰਾਸ਼ਨ ਲਿਆ ਹੈ। ਜੇਲ੍ਹ ਮੰਤਰੀ ਨੇ ਕਿਹਾ ਕਿ ਅਜਿਹੀਆਂ ਖ਼ਬਰਾਂ ਚਲਾਉਣ ਵਾਲੇ ਚੈਨਲਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਜਾਵੇਗਾ।