Site icon TheUnmute.com

ਨਗਰ ਨਿਗਮ ਐੱਸ.ਏ.ਐੱਸ ਨਗਰ ਵੱਲੋਂ 1 ਅਕਤੂਬਰ, ਇੱਕ ਘੰਟਾ, ਇੱਕ ਸਾਥ ਸਫਾਈ ਮੁਹਿੰਮ ਚਲਾਈ ਜਾਵੇਗੀ

ਝੋਨੇ

ਐੱਸ.ਏ.ਐੱਸ ਨਗਰ, 28 ਸਤੰਬਰ 2023: ਮਹਾਤਮਾ ਗਾਂਧੀ ਦੀ 154ਵੀਂ ਜਯੰਤੀ ‘ਤੇ 1 ਅਕਤੂਬਰ ਨੂੰ ਰਾਸ਼ਟਰੀ ਪੱਧਰ ‘ਤੇ ਵਿਸ਼ੇਸ਼ ਸਵੱਛਤਾ ਮੁਹਿੰਮ ਇੱਕ ਤਾਰੀਖ, ਇੱਕ ਘੰਟਾ, ਇੱਕ ਸਾਥ’ ਚਲਾਈ ਜਾਵੇਗੀ। ਇਸ ਮੁਹਿੰਮ ਦੌਰਾਨ ਜ਼ਿਲ੍ਹੇ (SAS Nagar) ਦੇ ਸਮੂਹ ਪਿੰਡਾਂ ਵਿੱਚ ਸਵੇਰੇ 10 ਵਜੇ ਤੋਂ ਇੱਕ ਘੰਟੇ ਲਈ ਸ਼ਹਿਰਾਂ ਵਿੱਚ ਸਵੱਛਤਾ ਗਤੀਵਿਧੀਆਂ ਚਲਾਈਆਂ ਜਾਣਗੀਆਂ ਜਿਸ ਵਿੱਚ ਸਥਾਨਕ ਲੋਕ ਅਤੇ ਸੰਸਥਾਵਾਂ ਉਤਸ਼ਾਹ ਨਾਲ ਹਿੱਸਾ ਲੈਣਗੀਆਂ। ਇਸ ਮੁਹਿੰਮ ਦਾ ਮੁੱਖ ਉਦੇਸ਼ ਆਮ ਲੋਕਾਂ ਵਿੱਚ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਕੂੜਾ ਰਹਿਤ ਸਾਫ਼ ਸੁਥਰਾ ਵਾਤਾਵਰਨ ਸਿਰਜਣ ਵਿੱਚ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ।

ਨਵਜੋਤ ਕੋਰ ਕਮਿਸ਼ਨਰ, ਨਗਰ ਨਿਗਮ ਐਸ.ਏ.ਐਸ ਨਗਰ (SAS Nagar) ਮੋਹਾਲੀ ਨੇ ਦੱਸਿਆ ਹੈ ਕਿ ਗਾਂਧੀ ਜਯੰਤੀ ਦੇ ਮੌਕੇ ‘ਤੇ ਸਵੇਰੇ 10 ਵਜੇ ਤੋਂ ‘ਇਕ ਤਰੀਕ, ਇਕ ਘੰਟਾ, ਇੱਕ ਸਾਥ’ ਸਫ਼ਾਈ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਕੂੜਾ ਰਹਿਤ ਅਤੇ ਸਾਫ਼-ਸੁਥਰਾ ਵਾਤਾਵਰਨ ਬਣਾਇਆ ਜਾ ਸਕੇ ਤਾਂ ਜੋ ਲੋਕਾਂ ਦੀ ਭਾਗੀਦਾਰੀ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੂੜਾ ਰਹਿਤ ਅਤੇ ਸਾਫ਼ ਸੁਥਰਾ ਵਾਤਾਵਰਨ ਸਿਰਜਿਆ ਜਾ ਸਕੇ।

ਇਸ ਦੌਰਾਨ ਚੁਣੀਆਂ ਗਈਆਂ ਜਨਤਕ ਥਾਵਾਂ ਦੀ ਲੇਬਰ ਰਾਹੀਂ ਸਫਾਈ ਕੀਤੀ ਜਾਵੇਗੀ ਅਤੇ ਇਕੱਠਾ ਕੀਤਾ ਗਿਆ ਕੂੜਾ ਪ੍ਰਬੰਧਨ ਲਈ ਨਜ਼ਦੀਕੀ ਵੇਸਟ ਮੈਨੇਜਮੈਂਟ ਯੂਨਿਟ ਨੂੰ ਭੇਜਿਆ ਜਾਵੇਗਾ। ਇਸ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਪ੍ਰੋਗਰਾਮ ਉਲੀਕੇ ਜਾ ਰਹੇ ਹਨ, ਜਿਸ ਵਿੱਚ ਸਥਾਨਕ ਨਾਗਰਿਕ, ਲੋਕ ਨੁਮਾਇੰਦੇ, ਸਮਾਜਿਕ-ਧਾਰਮਿਕ-ਵਿਦਿਅਕ ਸੰਸਥਾਵਾਂ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ, ਮਾਰਕੀਟ ਐਸੋਸੀਏਸ਼ਨ, ਯੂਥ ਕਲੱਬਾਂ, ਸਰਕਾਰੀ-ਗੈਰ ਸਰਕਾਰੀ ਹਸਪਤਾਲ, ਹੋਟਲ, ਢਾਬਿਆਂ ਆਦਿ ਦੇ ਲੋਕ ਯੋਗਦਾਨ ਪਾਉਣਗੇ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਜਨ-ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਆਪਣੇ ਆਲੇ-ਦੁਆਲੇ ਦੀ ਸਫ਼ਾਈ ਦਾ ਕੰਮ ਕਰਕੇ ‘ਸਵੱਛਾਂਜਲੀ’ ਨਾਲ ਰਾਸ਼ਟਰ ਪਿਤਾ ਨੂੰ ਸ਼ਰਧਾਂਜਲੀ ਭੇਟ ਕਰਨ ।

ਅਪੀਲ ਕੀਤੀ ਹੈ ਕਿ ਉਹ ਪਲਾਸਟਿਕ ਦੇ ਲਿਫਾਫਿਆਂ ਅਤੇ ਹੋਰ ਪਲਾਸਟਿਕ ਥਰਮੋਕੋਲ ਕਟਲਰੀ ਦੀ ਵਰਤੋਂ ਨਾ ਕਰਨ ਅਤੇ ਕੂੜੇ ਨੂੰ ਨਾ ਸਾੜਨ, ਇਹ ਸਿਹਤ ਅਤੇ ਵਾਤਾਵਰਣ ਲਈ ਬਹੁਤ ਹਾਨੀਕਾਰਕ ਹਨ। ਸਾਰੇ ਨਾਗਰਿਕਾਂ ਨੂੰ ਆਪਣੇ ਸ਼ਹਿਰ ਨੂੰ ਸਿੰਗਲ ਯੂਜ਼ ਪਲਾਸਟਿਕ ਅਤੇ ਕੂੜਾ ਮੁਕਤ ਅਤੇ ਸਾਫ਼ ਬਣਾਉਣ ਵਿੱਚ ਹਿੱਸਾ ਲੈਣਾ ਚਾਹੀਦਾ ਹੈ।

Exit mobile version