Prof. Baljinder Kaur

ਪੰਜਾਬ ਕੈਬਿਨੇਟ ਥਾਂ ਨਾ ਮਿਲਣ ‘ਤੇ ਪ੍ਰੋ. ਬਲਜਿੰਦਰ ਕੌਰ ਨੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ 19 ਮਾਰਚ 2022: ਭਗਵੰਤ ਮਾਨ ਦੇ ਮੰਤਰੀ ਮੰਡਲ ‘ਚ ਥਾਂ ਨਾ ਮਿਲਣ ਤੋਂ ਬਾਅਦ ਵਿਧਾਇਕ ਪ੍ਰੋ. ਬਲਜਿੰਦਰ ਕੌਰ (Prof. Baljinder Kaur) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਾਈਕਮਾਂਡ ਦਾ ਜੋ ਵੀ ਫੈਸਲਾ ਹੋਵੇਗਾ, ਉਹ ਸਾਨੂੰ ਮਨਜ਼ੂਰ ਹੈ। ਪਾਰਟੀ ਕਈ ਉਤਰਾਅ-ਚੜ੍ਹਾਅ ‘ਚੋਂ ਲੰਘੀ ਹੈ। ਜਦੋਂ ਵੱਡੇ-ਵੱਡੇ ਲੀਡਰ ਪਾਰਟੀ ਛੱਡ ਕੇ ਚਲੇ ਗਏ ਸਨ, ਉਦੋਂ ਤੋਂ ਲੈ ਕੇ ਅੱਜ ਤੱਕ ਪਾਰਟੀ ਦੀ ਹਰ ਗੱਲ ਮੰਨਦੇ ਆਏ ਹਨ। ਪਾਰਟੀ ਦੇ ਇਸ ਫੈਸਲੇ ਤੋਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ। ਪ੍ਰੋ. ਬਲਜਿੰਦਰ ਕੌਰ (Prof. Baljinder Kaur) ਪੰਜਾਬ ਮੰਤਰੀ ਮੰਡਲ ‘ਚ ਥਾਂ ਨਾ ਮਿਲਣ ’ਤੇ ਪਾਰਟੀ ਪ੍ਰਤੀ ਨਰਾਜ਼ਗੀ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਅਤੇ ਨਵ-ਨਿਯੁਕਤ ਕੈਬਨਿਟ ਮੰਤਰੀਆਂ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਜ਼ਿਕਰਯੋਗ ਹੈ ਕਿ ਅੱਜ ਭਗਵੰਤ ਮਾਨ ਦੀ ਕੈਬਨਿਟ ਦਾ ਗਠਨ ਕੀਤਾ ਗਿਆ ਹੈ।ਇਨ੍ਹਾਂ ‘ਚੋਂ ਦਿੜ੍ਹਬਾ ਤੋਂ ਹਰਪਾਲ ਚੀਮਾ, ਬਰਨਾਲਾ ਤੋਂ ਮੀਤ ਹੇਅਰ, ਮਾਨਸਾ ਤੋਂ ਡਾ: ਵਿਜੇ ਸਿੰਗਲਾ, ਮਲੋਟ ਤੋਂ ਡਾ: ਬਲਜੀਤ ਕੌਰ ਮੰਤਰੀ ਬਣੇ ਹਨ | ਮਾਝੇ ਤੋਂ ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਜੰਡਿਆਲਾ ਤੋਂ ਹਰਭਜਨ ਸਿੰਘ ਈਟੀਓ, ਪੱਟੀ ਤੋਂ ਲਾਲਚੰਦ ਭੁੱਲਰ ਅਤੇ ਭੋਆ ਤੋਂ ਲਾਲਚੰਦ ਕਟਾਰੂਚੱਕ ਨੂੰ ਮੰਤਰੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਦੋਆਬੇ ਤੋਂ ਸਿਰਫ਼ ਦੋ ਮੰਤਰੀ ਆਏ ਹਨ, ਹੁਸ਼ਿਆਰਪੁਰ ਤੋਂ ਬ੍ਰਹਮਸ਼ੰਕਰ ਝਿੰਪਾ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਹਰਜੋਤ ਬੈਂਸ ਨੂੰ ਮੰਤਰੀ ਮੰਡਲ ‘ਚ ਥਾਂ ਦਿੱਤੀ ਗਈ ਹੈ।

Scroll to Top