Site icon TheUnmute.com

20 ਅਤੇ 21 ਫਰਵਰੀ ਨੂੰ ਜ਼ਿਲ੍ਹੇ ‘ਚ ਵੱਖ-ਵੱਖ ਥਾਵਾਂ ‘ਤੇ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਲਗਾਏ ਜਾਣਗੇ ਕੈਂਪ

EKYC

ਸ੍ਰੀ ਮੁਕਤਸਰ ਸਾਹਿਬ, 19 ਫਰਵਰੀ 2024: ਪੰਜਾਬ ਸਰਕਾਰ (Punjab government) ਦੀਆਂ ਹਦਾਇਤਾਂ ਤੇ 20 ਅਤੇ 21 ਫਰਵਰੀ ਨੂੰ ਜਿਲ੍ਹੇ ਵਿਚ ਵੱਖ ਵੱਖ ਥਾਵਾਂ ਤੇ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਲਗਾਏ ਜਾਣਗੇ ਕੈਂਪ ਲਗਾਏ ਜਾਣਗੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਜ਼ਨਰਲ ਡਾ. ਨਯਨ ਨੇ ਦਿੱਤੀ।

ਉਹਨਾਂ ਦੱਸਿਆ ਕਿ ਸਬ-ਡਿਵੀਜ਼ਨ ਸ੍ਰੀ ਮੁਕਤਸਰ ਸਾਹਿਬ ਵਿੱਚ 20 ਫਰਵਰੀ ਨੂੰ ਸਵੇਰੇ 10 ਵਜੇ ਪਿੰਡ ਮਾਨ ਸਿੰਘ ਵਾਲਾ, ਸੀਰਵਾਲੀ ਅਤੇ ਦੁਪਹਿਰ 12 ਵਜੇ ਪਿੰਡ ਮੁਕੰਦ ਸਿੰਘ ਵਾਲਾ ਅਤੇ ਭੰਗੇਵਾਲਾ ਵਿਖੇ ਅਤੇ 21 ਫਰਵਰੀ ਨੂੰ ਸਵੇਰੇ 10 ਵਜੇ ਸਰਾਏਨਾਗਾ, ਵੜਿੰਗ ਅਤੇ ਦੁਪਹਿਰ 12 ਵਜੇ ਖੋਖਰ ਅਤੇ ਚੌਂਤਰਾ ਵਿਖੇ ਲੋਕ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਜਾਵੇਗਾ।

ਉਪ ਮੰਡਲ ਮਲੋਟ ਵਿੱਚ 20 ਫਰਵਰੀ ਨੂੰ ਸਵੇਰੇ 10 ਵਜੇ ਪਿੰਡ ਮੱਲਵਾਲਾ, ਕਿਲਿਆਂਵਾਲੀ ਅਤੇ ਦੁਪਹਿਰ 12 ਵਜੇ ਕਟੋਰੇਵਾਲਾ, ਰੋੜਾਂਵਾਲੀ, ਸਹਿਰ ਮਲੋਟ ਦੇ ਵਾਰਡ ਨੰ. 21 ਨੂੰ ਸਵੇਰੇ 10 ਵਜੇ, ਵਾਰਡ ਨੰ. 22 ਵਿਚ ਦੁਪਹਿਰੇ ਕੈਂਪ ਲੱਗਣਗੇ।ਇਸੇ ਤਰ੍ਹਾਂ 21 ਫਰਵਰੀ ਨੂੰ ਪਿੰਡ ਅਬੁਲ ਖਰਾਣਾ, ਸਿੰਘੇਵਾਲਾ ਨੂੰ ਸਵੇਰੇ 10 ਵਜੇ ਅਤੇ ਦੁਪਹਿਰੇ 12 ਵਜੇ ਪਿੰਡ ਬੁਰਜ ਸਿੱਧਵਾ, ਫਤੂਹੀਵਾਲਾ ਅਤੇ ਸ਼ਹਿਰ ਮਲੋਟ ਦੇ ਵਾਰਡ ਨੰ. 23 ਨੂੰ ਸਵੇਰੇ 10 ਵਜੇ ਅਤੇ ਵਾਰਡ ਨੰ. 24 ਵਿਚ ਦੁਪਹਿਰੇ 12 ਵਜੇ ਲੋਕ ਸੁਵਿਧਾ ਕੈਂਪ ਲੱਗੇਗਾ।

ਇਸੇ ਤਰ੍ਹਾਂ 20 ਫਰਵਰੀ ਨੂੰ ਗਿੱਦੜਬਾਹਾ ਦੀ ਸਬ ਡਵੀਜ਼ਨ ਦੇ ਪਿੰਡ ਕਾਂਉਣੀ ਵਿਖੇ ਸਵੇਰ ਵੇਲੇ ਅਤੇ ਪਿੰਡ ਗੁੜੀ ਸੰਘਰ ਬਾਅਦ ਦੁਪਹਿਰ ਅਤੇ 21 ਫਰਵਰੀ ਨੂੰ ਪਿੰਡ ਖੁੰਨਣ ਖੁਰਦ ਅਤੇ ਵਾਰਡ ਨੰ. 14 ਵਿਚ ਸਵੇਰੇ 10 ਵਜੇ ਅਤੇ ਬਾਅਦ ਦੁਪਹਿਰ 12:30 ਵਜੇ ਮਨੀਆਂਵਾਲਾ ਅਤੇ ਸਹਿਰ ਗਿਦੜਬਾਹਾ ਵਿਚ ਵਾਰਡ ਨੰ. 15 ਵਿਚ ਲੋਕ ਸੁਵਿਧਾ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ।

ਵਧੀਕ ਡਿਪਟੀ ਕਮਿਸ਼ਨਰ ਨੇ ਸਬੰਧਿਤ ਜਿ਼ਲ੍ਹੇ ਦੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪੋ ਆਪਣੇ ਪਿੰਡ ਅਤੇ ਵਾਰਡ ਵਿੱਚ ਲੱਗਣ ਵਾਲੇ ਕੈਂਪ ਵਿੱਚ ਪਹੁੰਚ ਕੇ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਦਾ ਮੌਕੇ ਤੇ ਹੀ ਲਾਭ ਲਿਆ ਜਾਵੇ।

Exit mobile version