July 7, 2024 3:03 pm
Omicron in chandigarh

Chandigarh: ਚੰਡੀਗੜ੍ਹ ‘ਚ ਦਿੱਤੀ ਓਮੀਕਰੋਨ ਨੇ ਦਸਤਕ, ਨੌਜਵਾਨ ਦੀ ਕੋਰੋਨਾ ਰਿਪੋਰਟ ਪਾਈ ਗਈ ਪੋਜ਼ੀਟਿਵ

ਚੰਡੀਗੜ੍ਹ 12 ਦਸੰਬਰ 2021: ਦੇਸ਼ ਭਰ ਵਿੱਚ ਕੋਰੋਨਾ ਦੀ ਤੀਜੀ ਲਹਿਰ ਨੇ ਦਸਤਕ ਦੇ ਦਿੱਤੀ ਹੈ। ਹੁਣ ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕਰੋਨ ਦਾ ਕੇਸ ਚੰਡੀਗੜ੍ਹ (Chandigarh) ‘ਚਮਿਲਿਆ ਹੈ। ਸੂਤਰਾਂ ਤੋਂ ਮਿਲੀ ਖ਼ਬਰ ਅਨੁਸਾਰ ਇੱਕ ਨੌਜਵਾਨ ਵਿੱਚ ਓਮੀਕਰੋਨ (Omicron) ਵੇਰੀਐਂਟ ਦੇ ਲੱਛਣ ਪਾਏ ਗਏ ਹਨ।ਦਸਿਆ ਜਾ ਰਿਹਾ ਹੈ ਕਿ 20 ਸਾਲਾ ਨੌਜਵਾਨ ਦੀ ਰਿਪੋਰਟ ਕੋਰੋਨਾ ਸੰਕ੍ਰਮਿਤ ਪਾਈ ਗਈ ਹੈ। ਸੰਕ੍ਰਮਿਤ ਨੌਜਵਾਨ 22 ਨਵੰਬਰ ਨੂੰ ਇਟਲੀ ਤੋਂ ਪੰਜਾਬ ਆਇਆ ਸੀ। ਉਹ ਸਭ ਤੋਂ ਪਹਿਲਾਂ ਕੋਰੋਨਾ ਸੰਕ੍ਰਮਿਤ ਪਾਇਆ ਗਿਆ ਸੀ, ਉਸ ਤੋਂ ਬਾਅਦ 1 ਦਸੰਬਰ ਨੂੰ ਉਸ ਦਾ ਜੀਨੋਮ ਸੀਕਵੈਂਸਿੰਗ ਟੈਸਟ ਕੀਤਾ ਗਿਆ ਸੀ, ਜਿਸ ਵਿੱਚ ਓਮੀਕਰੋਨ (Omicron) ਦੀ ਪੁਸ਼ਟੀ ਹੋਈ ਸੀ। ਦੱਸ ਦੇਈਏ ਕਿ ਪੰਜਾਬ ਅਤੇ ਚੰਡੀਗੜ੍ਹ (Chandigarh) ਵਿੱਚ ਇਹ ਪਹਿਲਾ ਓਮੀਕਰੋਨ ਕੇਸ ਹੈ।