July 1, 2024 12:24 am
ਓਮ ਪ੍ਰਕਾਸ਼ ਸੋਨੀ

ਵਿਜੀਲੈਂਸ ਅੱਗੇ ਪੇਸ਼ ਹੋਏ ਓਮ ਪ੍ਰਕਾਸ਼ ਸੋਨੀ, ਕਿਹਾ ਮੈਂ ਕਿਸੇ ਤਰੀਕੇ ਨਾਲ ਨਾਜਾਇਜ਼ ਜਾਇਦਾਦ ਨਹੀਂ ਬਣਾਈ

ਚੰਡੀਗ੍ਹੜ 29 ਨਵੰਬਰ 2022: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ (Om Prakash Soni) ਅੱਜ ਸਵੇਰੇ ਅੰਮ੍ਰਿਤਸਰ ਵਿਜੀਲੈਂਸ ਦੇ ਦਫ਼ਤਰ ‘ਚ ਪੇਸ਼ ਹੋਏ। ਵਿਜੀਲੈਂਸ ਵੱਲੋਂ ਆਮਦਨ ਤੋਂ ਜ਼ਿਆਦਾ ਜਾਇਦਾਦ ਮਾਮਲੇ ਵਿੱਚ ਤਕਰੀਬਨ ਤਿੰਨ ਘੰਟੇ
ਪੁੱਛਗਿੱਛ ਕੀਤੀ | ਵਿਜੀਲੈਂਸ ਵਲੋਂ ਪੁੱਛਗਿੱਛ ਕੀਤੇ ਜਾਣ ਤੋਂ ਬਾਅਦ ਵਿਜੀਲੈਂਸ ਦਫ਼ਤਰ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਓ.ਪੀ.ਸੋਨੀ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਤਰੀਕੇ ਨਾਲ ਨਾਜਾਇਜ਼ ਜਾਇਦਾਦ ਨਹੀਂ ਬਣਾਈ, ਜਾਇਦਾਦ ਬਿਲਕੁਲ ਉਨ੍ਹਾਂ ਦੀ ਆਮਦਨ ਅਨੁਸਾਰ ਹੈ।

ਉਨ੍ਹਾਂ ਕਿਹਾ ਕਿ ਜੇਕਰ ਵਿਜੀਲੈਂਸ ਬਿਊਰੋ ਮਾਮਲੇ ਦੀ ਜਾਂਚ ਕਰਨਾ ਚਾਹੁੰਦੀ ਹੈ ਤਾਂ ਉਹ ਪੂਰਾ ਸਹਿਯੋਗ ਦੇਣਗੇ | ਉਨ੍ਹਾਂ ਨੇ ਕਿਹਾ ਜਿਹੜੀ ਜਾਇਦਾਦ ਦੀ ਗੱਲ ਕੀਤੀ ਜਾ ਰਹੀ ਹੈ, ਮੈਂ ਜਿਹੜੀ ਚੋਣਾਂ ਲੜੀਆਂ ਉਨ੍ਹਾਂ ਵਿੱਚ ਆਪਣੀ ਜਾਇਦਾਦ ਦਾ ਵੇਰਵਾ ਦਿੰਦਾ ਹਾਂ | ਮੈਂ ਕਿਸੇ ਮਾਮਲੇ ਵਿਚ ਕੋਈ ਘੁਟਾਲਾ ਨਹੀਂ ਕੀਤਾ | ਵਿਜੀਲੈਂਸ ਬਿਊਰੋ ਦੇ ਸਾਰੇ ਸਵਾਲਾਂ ਦਾ ਜਵਾਬ ਦੇਣ ਲਈ ਤਿਆਰ ਹਾਂ, ਹਰ ਪੱਖ ਤੋਂ ਸਹਿਯੋਗ ਕਰਾਂਗਾ |

ਦੱਸ ਦੇਈਏ ਕਿ ਹਾਲ ਹੀ ਵਿੱਚ ਵਿਜੀਲੈਂਸ ਨੇ ਓਮ ਪ੍ਰਕਾਸ਼ ਸੋਨੀ ਨੂੰ 25 ਨਵੰਬਰ ਨੂੰ ਪੇਸ਼ ਹੋਣ ਲਈ ਸੰਮਨ ਭੇਜੇ ਸਨ ਪਰ ਉਨ੍ਹਾਂ ਨੇ ਸਿਹਤ ਦਾ ਹਵਾਲਾ ਦਿੰਦੇ ਹੋਏ ਤਾਰੀਖ ਅੱਗੇ ਵਧਾਉਣ ਦੀ ਅਪੀਲ ਕੀਤੀ ਸੀ। ਜਿਸ ਤੋਂ ਬਾਅਦ ਉਹ ਅੱਜ 29 ਨਵੰਬਰ ਨੂੰ ਪੇਸ਼ ਹੋਣ ਲਈ ਐਸ.ਐਸ.ਪੀ ਵਿਜੀਲੈਂਸ ਦਫ਼ਤਰ ਪੁੱਜੇ। ਗੌਰਤਲਬ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਦਿੱਤੇ ਨੋਟਿਸ ਵਿੱਚ ਓਪੀ ਸੋਨੀ ਤੋਂ ਆਮਦਨ ਸਬੰਧੀ ਜਾਣਕਾਰੀ ਮੰਗੀ ਗਈ ਹੈ। ਵਿਜੀਲੈਂਸ ਨੇ ਸਾਲ 2017 ਤੋਂ 2022 ਤੱਕ ਦੀ ਆਮਦਨ ਦੀ ਪੜਤਾਲ ਕਰਨ ਦੇ ਨਾਲ-ਨਾਲ ਜਾਇਦਾਦ ਦੇ ਵੇਰਵੇ ਵੀ ਮੰਗੇ ਹਨ।