ਚੰਡੀਗੜ੍ਹ 28 ਜੂਨ 2022: ਓਲੰਪੀਅਨ ਵਰਿੰਦਰ ਸਿੰਘ (Virender Singh) ਦਾ ਅੱਜ ਕਰੀਬ 75 ਸਾਲ ਦੀ ਉਮਰ ਜਲੰਧਰ ਵਿਖੇ ਦੇਹਾਂਤ ਹੋ ਗਿਆ | ਓਲੰਪੀਅਨ ਵਰਿੰਦਰ ਸਿੰਘ ਵਿਸ਼ਵ ਕੱਪ ਵਿੱਚ ਤਮਗਾ ਜਿੱਤਣ ਵਾਲੀ ਹਾਕੀ ਟੀਮ ਦੇ ਖਿਡਾਰੀ ਸਨ | ਉਨ੍ਹਾਂ ਨੇ ਮਿਊਨਿਖ ਵਿਚ 1972 ਦੇ ਮਿਊਨਿਖ ਓਲੰਪਿਕ ‘ਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ ਅਤੇ 1976 ਸਮਰ ਉਲੰਪਿਕ ‘ਚ ਵੀ ਭਾਗ ਲਿਆ ਸੀ।ਓਲੰਪੀਅਨ ਵਰਿੰਦਰ ਸਿੰਘ ਨੂੰ ਧਿਆਨਚੰਦ ਐਵਾਰਡ ਨਾਲ ਸਨਮਾਨਿਤ ਸਨ ।
ਜਿਕਰਯੋਗ ਹੈ ਕਿ ਵਰਿੰਦਰ ਸਿੰਘ 1975 ਵਿੱਚ ਕੁਆਲਾਲੰਪੁਰ ਵਿੱਚ ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਵੀ ਹਿੱਸਾ ਰਹੇ। ਇਸ ਵੱਕਾਰੀ ਟੂਰਨਾਮੈਂਟ ‘ਚ ਭਾਰਤ ਦਾ ਹੁਣ ਤੱਕ ਦਾ ਇਹ ਇਕਲੌਤਾ ਸੋਨ ਤਗਮਾ ਹੈ। ਇਸ ਮੈਚ ‘ਚ ਭਾਰਤ ਨੇ ਫਾਈਨਲ ਵਿੱਚ ਪਾਕਿਸਤਾਨ ਨੂੰ 2-1 ਨਾਲ ਹਰਾਇਆ ਸੀ। ਇਸ ਦੇ ਨਾਲ ਹੀ ਵਰਿੰਦਰ ਸਿੰਘ ਦੀ ਟੀਮ ਮੌਜੂਦਗੀ ਵਿੱਚ ਭਾਰਤ ਨੇ 1974 ਅਤੇ 1978 ਦੀਆਂ ਏਸ਼ੀਅਨ ਖੇਡਾਂ ਵਿੱਚ ਵੀ ਚਾਂਦੀ ਦੇ ਤਗਮੇ ਜਿੱਤੇ ਸਨ। ਉਹ 1975 ਮਾਂਟਰੀਅਲ ਓਲੰਪਿਕ ਵਿੱਚ ਭਾਰਤੀ ਟੀਮ ਵਿੱਚ ਸ਼ਾਮਿਲ ਸਨ।