Site icon TheUnmute.com

Odisha Train Accident: ਪ੍ਰਧਾਨ ਮੰਤਰੀ ਮੋਦੀ ਨੇ ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਸੱਦੀ ਵਿਸ਼ੇਸ਼ ਮੀਟਿੰਗ

Balasore

ਚੰਡੀਗੜ੍ਹ, 03 ਜੂਨ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੂੰ ਉੜੀਸਾ (Odisha) ਵਿੱਚ ਬਾਲਾਸੋਰ ਰੇਲ ਹਾਦਸੇ ਸਬੰਧੀ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਵਿਸ਼ੇਸ਼ ਮੀਟਿੰਗ ਸੱਦੀ ਹੈ। ਉੜੀਸਾ ਦੇ ਬਾਲਾਸੋਰ ‘ਚ ਸ਼ੁੱਕਰਵਾਰ ਸ਼ਾਮ ਨੂੰ ਦੋ ਯਾਤਰੀ ਟਰੇਨਾਂ ਅਤੇ ਇਕ ਮਾਲ ਗੱਡੀ ਦੀ ਟੱਕਰ ਹੋ ਗਈ। ਜਿਸ ਵਿੱਚ 233 ਤੋਂ ਵੱਧ ਯਾਤਰੀਆਂ ਦੀ ਜਾਨ ਜਾ ਚੁੱਕੀ ਹੈ ਅਤੇ 1000 ਦੇ ਕਰੀਬ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ NDRF ਦੀਆਂ 7 ਟੀਮਾਂ, ODRAF ਦੀਆਂ 5 ਅਤੇ ਸਥਾਨਕ ਪੁਲਿਸ ਦੇ ਨਾਲ ਫਾਇਰ ਵਿਭਾਗ ਦੀਆਂ 24 ਟੀਮਾਂ ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜ ‘ਚ ਲੱਗੀਆਂ ਹੋਈਆਂ ਹਨ। ਇਸ ਤੋਂ ਇਲਾਵਾ ਫੌਜ ਵੀ ਬਚਾਅ ਕਾਰਜਾਂ ‘ਚ ਲੱਗੀ ਹੋਈ ਹੈ।

ਉੜੀਸਾ (Odisha) ਦੇ ਬਾਲਾਸੋਰ ਜ਼ਿਲੇ ਦੇ ਬਹਾਨਾਗਾ ਰੇਲਵੇ ਸਟੇਸ਼ਨ ਨੇੜੇ ਸ਼ੁੱਕਰਵਾਰ ਨੂੰ ਇਕ ਵੱਡਾ ਰੇਲ ਹਾਦਸਾ ਵਾਪਰਿਆ ਹੈ । ਕੋਰੋਮੰਡਲ ਐਕਸਪ੍ਰੈਸ (12841-ਅੱਪ), ਬੈਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈਸ ਅਤੇ ਇੱਕ ਮਾਲ ਗੱਡੀ ਸਟੇਸ਼ਨ ਦੇ ਨੇੜੇ ਟਕਰਾ ਗਈ। ਹਾਦਸੇ ਤੋਂ ਬਾਅਦ 18 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਜਦਕਿ ਕਈ ਟਰੇਨਾਂ ਨੂੰ ਡਾਇਵਰਟ ਕੀਤਾ ਗਿਆ ਹੈ ।

ਐਮਰਜੈਂਸੀ ਨੰਬਰ: HWH ਹੈਲਪਲਾਈਨ- 03326382217, KGP ਹੈਲਪਲਾਈਨ- 8972073925, 9332392339, BLS ਹੈਲਪਲਾਈਨ- 8249591559, 7978418322 SHM ਹੈਲਪਲਾਈਨ- 9746037।

Exit mobile version