Site icon TheUnmute.com

Odisha Train Accident: ਸੀਬੀਆਈ ਨੇ ਬਹਿਨਗਾ ਰੇਲਵੇ ਸਟੇਸ਼ਨ ਨੂੰ ਕੀਤਾ ਸੀਲ, ਕੁਝ ਜ਼ਰੂਰੀ ਦਸਤਾਵੇਜ਼ ਵੀ ਜ਼ਬਤ

Bahanaga railway station

ਚੰਡੀਗੜ੍ਹ, 10 ਜੂਨ 2023: ਉੜੀਸਾ ਦੇ ਬਾਲਾਸੋਰ ਵਿਚ ਹੋਏ ਦਰਦਨਾਕ ਰੇਲ ਹਾਦਸੇ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ | ਜਾਂਚ ਏਜੰਸੀ ਸੀਬੀਆਈ ਨੇ ਬਹਿਨਗਾ ਰੇਲਵੇ ਸਟੇਸ਼ਨ (Bahanaga Railway station) ਨੂੰ ਸੀਲ ਕਰ ਦਿੱਤਾ ਹੈ। ਅਗਲੇ ਹੁਕਮਾਂ ਤੱਕ ਇਸ ਸਟੇਸ਼ਨ ‘ਤੇ ਕੋਈ ਯਾਤਰੀ ਰੇਲ ਗੱਡੀ ਜਾਂ ਮਾਲ ਗੱਡੀ ਨਹੀਂ ਰੁਕੇਗੀ। ਇੱਥੋਂ ਰੋਜ਼ਾਨਾ ਕਰੀਬ 170 ਟਰੇਨਾਂ ਲੰਘਦੀਆਂ ਹਨ। ਹਾਦਸੇ ਤੋਂ ਬਾਅਦ 7 ਟਰੇਨਾਂ ਰੁਕੀਆਂ। ਇਹ ਜਾਣਕਾਰੀ ਨਿਊਜ਼ ਏਜੰਸੀ ਏਐਨਆਈ ਨੇ ਰੇਲਵੇ ਅਧਿਕਾਰੀ ਆਦਿਤਿਆ ਕੁਮਾਰ ਚੌਧਰੀ ਦੇ ਹਵਾਲੇ ਨਾਲ ਦਿੱਤੀ ਹੈ।

ਰੇਲਵੇ ਅਧਿਕਾਰੀ ਚੌਧਰੀ ਨੇ ਦੱਸਿਆ ਕਿ ਜਾਂਚ ਦੌਰਾਨ ਸੀਬੀਆਈ ਨੇ ਸਟੇਸ਼ਨ ਵਿੱਚ ਮੌਜੂਦ ਸਾਰੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਲਾਗ ਬੁੱਕ, ਰੀਲੇਅ ਪੈਨਲ ਅਤੇ ਇਲੈਕਟ੍ਰਾਨਿਕ ਉਪਕਰਨ ਜ਼ਬਤ ਕੀਤੇ ਗਏ ਹਨ।ਜਿਕਰਯੋਗ ਹੈ ਕਿ 2 ਜੂਨ ਨੂੰ ਉੜੀਸਾ ਦੇ ਬਾਲਾਸੋਰ ਵਿੱਚ ਦੋ ਸੁਪਰਫਾਸਟ ਐਕਸਪ੍ਰੈਸ ਅਤੇ ਇੱਕ ਮਾਲ ਗੱਡੀ ਦੀ ਟੱਕਰ ਹੋ ਗਈ ਸੀ, ਜਿਸ ਵਿੱਚ 288 ਯਾਤਰੀਆਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ‘ਚ 1208 ਯਾਤਰੀ ਜ਼ਖਮੀ ਹੋਏ ਹਨ।

ਰੇਲਵੇ ਅਧਿਕਾਰੀ ਨੇ ਦੱਸਿਆ ਕਿ ਸੀਬੀਆਈ ਦੀ ਦੋ ਮੈਂਬਰੀ ਟੀਮ ਸ਼ੁੱਕਰਵਾਰ ਨੂੰ ਹਾਦਸੇ ਵਾਲੀ ਥਾਂ ‘ਤੇ ਪਹੁੰਚੀ ਸੀ। ਏਜੰਸੀ ਨੇ ਇੱਥੇ ਕਈ ਥਾਵਾਂ ਤੋਂ ਕੁਝ ਅਹਿਮ ਸਬੂਤ ਇਕੱਠੇ ਕੀਤੇ ਗਏ । ਇਸ ਤੋਂ ਬਾਅਦ ਲਗਭਗ 2 ਘੰਟੇ ਤੱਕ ਪੈਨਲ ਅਤੇ ਰੀਲੇਅ ਰੂਮ ਦੀ ਜਾਂਚ ਕੀਤੀ। ਟੀਮ ਨੇ ਕਮਰੇ ਅਤੇ ਡਾਟਾ ਲਾਕਰ ਦੋਵਾਂ ਨੂੰ ਸੀਲ ਕਰ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਸੀਬੀਆਈ ਨੂੰ ਹਾਦਸੇ ਨਾਲ ਜੁੜੇ ਕੁਝ ਅਹਿਮ ਸਬੂਤ ਮਿਲ ਸਕਦੇ ਹਨ।

Exit mobile version