Site icon TheUnmute.com

ODI World Cup 2023: ਅੱਜ ਹੈਦਰਾਬਾਦ ‘ਚ ਨਿਊਜ਼ੀਲੈਂਡ ਨਾਲ ਭਿੜੇਗੀ ਨੀਦਰਲੈਂਡ ਦੀ ਟੀਮ

New Zealand

ਚੰਡੀਗੜ੍ਹ, 09 ਅਕਤੂਬਰ 2023: ਅੱਜ ਵਨਡੇ ਕ੍ਰਿਕਟ ਵਿਸ਼ਵ ਕੱਪ (ODI World Cup 2023) ਵਿੱਚ ਨਿਊਜ਼ੀਲੈਂਡ (New Zealand) ਅਤੇ ਨੀਦਰਲੈਂਡ ਦੀਆਂ ਟੀਮਾਂ ਇਸ ਵਿਸ਼ਵ ਕੱਪ ਦਾ ਛੇਵਾਂ ਮੈਚ ਖੇਡਣਗੀਆਂ, ਜੋ ਕਿ ਟੂਰਨਾਮੈਂਟ ਵਿੱਚ ਇਨ੍ਹਾਂ ਦੋਵਾਂ ਟੀਮਾਂ ਦਾ ਦੂਜਾ ਮੈਚ ਹੋਵੇਗਾ।ਤੁਹਾਨੂੰ ਦੱਸ ਦਈਏ ਕਿ ਕੀਵੀ ਟੀਮ ਨੇ ਆਪਣਾ ਪਹਿਲਾ ਮੈਚ ਇੰਗਲੈਂਡ ਖ਼ਿਲਾਫ਼ ਜਿੱਤਿਆ ਸੀ ਅਤੇ 2 ਅੰਕਾਂ ਦੇ ਨਾਲ-ਨਾਲ ਬਿਹਤਰ ਨੈੱਟ ਰਨ ਰੇਟ ਦੇ ਨਾਲ ਪੁਆਇੰਟ ਟੇਬਲ ‘ਚ ਪਹਿਲੇ ਸਥਾਨ ‘ਤੇ ਹੈ, ਜਦਕਿ ਨੀਦਰਲੈਂਡ ਦੀ ਟੀਮ ਨੇ ਹੈਦਰਾਬਾਦ ‘ਚ ਆਪਣੇ ਪਹਿਲੇ ਮੈਚ ‘ਚ ਪਾਕਿਸਤਾਨ ਦਾ ਸਾਹਮਣਾ ਕੀਤਾ ਸੀ। ਭਾਵੇਂ ਇਸ ਨੂੰ 81 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਦੇ ਗੇਂਦਬਾਜ਼ਾਂ ਨੇ ਪਾਕਿਸਤਾਨ ਨੂੰ ਇੱਥੇ ਮੁਸ਼ਕਲ ਵਿੱਚ ਪਾ ਦਿੱਤਾ ਸੀ।

ਨੀਦਰਲੈਂਡ ਟੀਮ ਵੀ ਨਿਊਜ਼ੀਲੈਂਡ (New Zealand) ਦੇ ਸਾਹਮਣੇ ਆਪਣੀ ਗੇਂਦਬਾਜ਼ੀ ਦਾ ਜੌਹਰ ਦਿਖਾਉਣਾ ਚਾਹੇਗੀ। ਪਿਛਲੇ ਮੈਚ ‘ਚ ਟੀਮ ਦੀ ਬੱਲੇਬਾਜ਼ੀ ਥੋੜੀ ਕਮਜ਼ੋਰ ਸਾਬਤ ਹੋਈ ਸੀ ਪਰ ਇਸ ਵਾਰ ਕੀਵੀ ਟੀਮ ਦੇ ਸਾਹਮਣੇ ਉਸ ਦੇ ਬੱਲੇਬਾਜ਼ ਚੰਗਾ ਪ੍ਰਦਰਸ਼ਨ ਕਰਨਾ ਚਾਹੁਣਗੇ। ਦੂਜੇ ਪਾਸੇ ਨਿਊਜ਼ੀਲੈਂਡ ਇੰਗਲੈਂਡ ਵਰਗੀ ਮਜ਼ਬੂਤ ​​ਟੀਮ ਖ਼ਿਲਾਫ਼ ਜਿੱਤ ਦਰਜ ਕਰਕੇ ਇੱਥੇ ਪਹੁੰਚੀ ਹੈ। ਉਨ੍ਹਾਂ ਨੇ ਇੰਗਲੈਂਡ ਖ਼ਿਲਾਫ਼ 9 ਵਿਕਟਾਂ ਨਾਲ ਜਿੱਤ ਦਰਜ ਕੀਤੀ ਅਤੇ ਡੇਵੋਨ ਕੋਨਵੇ ਅਤੇ ਰਚਿਨ ਰਵਿੰਦਰਾ ਦੀ ਜੋੜੀ ਨੇ ਉਨ੍ਹਾਂ ਲਈ ਲਗਭਗ ਸਾਰੀਆਂ ਦੌੜਾਂ ਬਣਾਈਆਂ। ਇਹ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ‘ਚ ਦੁਪਹਿਰ 02 ਵਜੇ ਸ਼ੁਰੂ ਹੋਵੇਗਾ |

 

Exit mobile version