Kulwant Singh

ਹਲਕੇ ਦੇ ਸਰਬਪੱਖੀ ਵਿਕਾਸ ‘ਚ ਅੜਿੱਕਾ ਬਣਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਕੁਲਵੰਤ ਸਿੰਘ

ਮੋਹਾਲੀ 22 ਜਨਵਰੀ 2022: ਆਮ ਆਦਮੀ ਪਾਰਟੀ ਦੇ ਮੋਹਾਲੀ (Mohali) ਤੋਂ ਉਮੀਦਵਾਰ ਸਰਦਾਰ ਕੁਲਵੰਤ ਸਿੰਘ (Kulwant Singh) ਵਲੋਂ ਅੱਜ ਪਿੰਡ ਸਨੇਟਾ, ਧਰਮਗੜ੍ਹ, ਤੰਗੌਰੀ,ਢੇਲਪੁਰ, ਮਨੌਲੀ ਵਿਖੇ ਵੱਖ-ਵੱਖ ਚੋਣ ਮੀਟਿੰਗਾਂ ਦੌਰਾਨ ਲੋਕਾਂ ਨੂੰ ਸੰਬੋਧਿਤ ਕੀਤਾ ਗਿਆ । ਇਸ ਮੌਕੇ ਤੇ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਮੁਹਾਲੀ ਹਲਕੇ ਤੋਂ ਆਪ ਦੀ ਟਿਕਟ ਦੇ ਕੇ ਮੇਰੇ ਵਿੱਚ ਭਰੋਸਾ ਪ੍ਰਗਟਾਇਆ ਹੈ ਅਤੇ ਉਹ ਰੋਜ਼ਾਨਾ ਸਵੇਰੇ ਤੜਕਸਾਰ ਤੋਂ ਦੇਰ ਰਾਤ ਤੱਕ ਲੋਕਾਂ ਦੇ ਵਿਚ ਜਾ ਰਹੇ ਹਨ । ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਆਪ ਦੀ ਸਰਕਾਰ ਬਣਨ ਤੋਂ ਬਾਅਦ ਹਲਕੇ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ । ਜਿਹੜਾ ਵੀ ਵਿਅਕਤੀ ਫਿਰ ਚਾਹੇ ਉਹ ਕਿਸੇ ਵੀ ਅਹੁਦੇ ਉਤੇ ਹੋਵੇ ਨੂੰ ਇਲਾਕੇ ਵਿਚ ਚੱਲ ਰਹੇ ਵਿਕਾਸ ਦੇ ਪ੍ਰਾਜੈਕਟਾਂ ਵਿਚ ਅੜਿੱਕਾ ਬਣਨਾ ਕਿਸੀ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।

ਉਨ੍ਹਾਂ ਪਿੰਡ ਢੇਲਪੁਰ ਵਿਖੇ ਮੌਜੂਦ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਉਹ ਹਲਕੇ ਭਰ ਦੇ ਵਿਕਾਸ ਕਾਰਜਾਂ ਦੇ ਲਈ ਅਤੇ ਸਮੱਸਿਆਵਾਂ ਦੇ ਲਈ ਕਿਸੇ ਵੀ ਸਮੇਂ ਆਪ ਦੇ ਸੈਕਟਰ 79 ਸਥਿਤ ਦਫ਼ਤਰ ਜਾਂ ਉਹਨਾਂ ਦੇ ਫ਼ੋਨ ਤੇ ਸਿੱਧੇ ਸੰਪਰਕ ਕਰ ਸਕਦੇ ਹਨ । ਕੁਲਵੰਤ ਸਿੰਘ ਨੇ ਕਿਹਾ ਕਿ ਇਲਾਕੇ ਦੇ ਮੌਜੂਦਾ ਐਮ.ਐਲ.ਏ. ਬਲਬੀਰ ਸਿੰਘ ਸਿੱਧੂ ਨੇ ਵਿਕਾਸ ਦੇ ਨਾਮ ਉੱਤੇ ਪੂਣੀ ਵੀ ਨਹੀਂ ਕੱਤੀ । ਕੁਲਵੰਤ ਸਿੰਘ (Kulwant Singh) ਨੇ ਕਿਹਾ ਕਿ ਉਹ ਇਲਾਕੇ ਵਿੱਚ ਜਿੱਥੇ ਵੀ ਜਾਂਦੇ ਹਨ , ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਅਤੇ ਦਿੱਲੀ ਮਾਡਲ ਨੂੰ ਲੋਕਾਂ ‘ਚ ਲੈ ਕੇ ਜਾ ਰਹੇ ਹਨ ਅਤੇ ਉਹਨਾਂ ਨੂੰ ਚੋਣ ਮੀਟਿੰਗਾਂ ਦੇ ਦੌਰਾਨ ਭਰਵਾਂ ਸਮਰਥਨ ਮਿਲ ਰਿਹਾ ਹੈ।

Scroll to Top