ਚੰਡੀਗੜ੍ਹ 29 ਅਕਤੂਬਰ 2022: (NZ vs SLT20) ਟੀ-20 ਵਿਸ਼ਵ ਕੱਪ ਵਿੱਚ ਅੱਜ ਸਿਡਨੀ ਕ੍ਰਿਕਟ ਮੈਦਾਨ ‘ਤੇ ਨਿਊਜ਼ੀਲੈਂਡ (New Zealand) ਦਾ ਮੁਕਾਬਲਾ ਏਸ਼ੀਅਨ ਚੈਂਪੀਅਨ ਸ਼੍ਰੀਲੰਕਾ (Sri Lanka) ਨਾਲ ਹੈ। ਦੋਵਾਂ ਟੀਮਾਂ ਵਿਚਾਲੇ ਪਹਿਲੇ ਸਥਾਨ ਲਈ ਜੰਗ ਹੈ। ਨਿਊਜ਼ੀਲੈਂਡ ਦੀ ਟੀਮ ਦੇ ਦੋ ਮੈਚਾਂ ਵਿੱਚ ਤਿੰਨ ਅੰਕ ਹਨ ਅਤੇ ਟੀਮ ਸੁਪਰ-12 ਦੌਰ ਦੇ ਗਰੁੱਪ-1 ਵਿੱਚ ਸਿਖਰ ’ਤੇ ਹੈ।
ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਸ਼੍ਰੀਲੰਕਾ ਖ਼ਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦੋਵਾਂ ਟੀਮਾਂ ‘ਚ ਇਕ-ਇਕ ਬਦਲਾਅ ਕੀਤਾ ਗਿਆ ਹੈ। ਵਿਲੀਅਮਸਨ ਨੇ ਮਾਰਕ ਚੈਪਮੈਨ ਦੀ ਜਗ੍ਹਾ ਡੇਰਿਲ ਮਿਸ਼ੇਲ ਨੂੰ ਪਲੇਇੰਗ-11 ‘ਚ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਦਾਸੁਨ ਸ਼ਨਾਕਾ ਨੇ ਬਿਨੁਰਾ ਫਰਨਾਂਡੋ ਦੀ ਜਗ੍ਹਾ ਕਾਸੁਨ ਰਜਿਥਾ ਨੂੰ ਟੀਮ ‘ਚ ਸ਼ਾਮਲ ਕੀਤਾ ਹੈ।
ਇਸ ਦੇ ਨਾਲ ਹੀ ਸ੍ਰੀਲੰਕਾ ਦੀ ਟੀਮ ਦੋ ਮੈਚਾਂ ਵਿੱਚ ਦੋ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ। ਜੇਕਰ ਕੀਵੀ ਟੀਮ ਇਹ ਮੈਚ ਜਿੱਤ ਜਾਂਦੀ ਹੈ ਤਾਂ ਉਹ ਚੋਟੀ ‘ਤੇ ਬਰਕਰਾਰ ਰਹੇਗੀ, ਜਦਕਿ ਜੇਕਰ ਸ਼੍ਰੀਲੰਕਾ ਇਹ ਮੈਚ ਜਿੱਤ ਜਾਂਦੀ ਹੈ ਤਾਂ ਟੀਮ ਚਾਰ ਸਥਾਨਾਂ ਦੀ ਛਲਾਂਗ ਲਗਾ ਕੇ ਸਿੱਧੇ ਨੰਬਰ ਇਕ ‘ਤੇ ਪਹੁੰਚ ਜਾਵੇਗੀ। ਇਸ ਲਈ ਮੁਕਾਬਲਾ ਦਿਲਚਸਪ ਹੋਣ ਜਾ ਰਿਹਾ ਹੈ।
ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਸ਼੍ਰੀਲੰਕਾ ਖਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦੋਵਾਂ ਟੀਮਾਂ ‘ਚ ਇਕ-ਇਕ ਬਦਲਾਅ ਕੀਤਾ ਗਿਆ ਹੈ। ਵਿਲੀਅਮਸਨ ਨੇ ਮਾਰਕ ਚੈਪਮੈਨ ਦੀ ਜਗ੍ਹਾ ਡੇਰਿਲ ਮਿਸ਼ੇਲ ਨੂੰ ਪਲੇਇੰਗ-11 ‘ਚ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਦਾਸੁਨ ਸ਼ਨਾਕਾ ਨੇ ਬਿਨੁਰਾ ਫਰਨਾਂਡੋ ਦੀ ਜਗ੍ਹਾ ਕਾਸੁਨ ਰਜਿਥਾ ਨੂੰ ਟੀਮ ‘ਚ ਸ਼ਾਮਲ ਕੀਤਾ ਹੈ।