Site icon TheUnmute.com

NZ vs NED: ਨਿਊਜ਼ੀਲੈਂਡ ਦੀ ਟੀਮ ਨੇ ਨੀਦਰਲੈਂਡ ਸਾਹਮਣੇ 323 ਦੌੜਾਂ ਦਾ ਟੀਚਾ ਰੱਖਿਆ

NZ vs NED

ਚੰਡੀਗੜ੍ਹ, 10 ਅਕਤੂਬਰ 2023: (NZ vs NED) ਵਿਸ਼ਵ ਕੱਪ 2023 ‘ਚ ਨਿਊਜ਼ੀਲੈਂਡ ਨੇ ਨੀਦਰਲੈਂਡ ਨੂੰ 323 ਦੌੜਾਂ ਦਾ ਟੀਚਾ ਦਿੱਤਾ ਹੈ। ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਨੇ 50 ਓਵਰਾਂ ‘ਚ 7 ਵਿਕਟਾਂ ‘ਤੇ 322 ਦੌੜਾਂ ਬਣਾਈਆਂ। ਜਵਾਬ ਵਿੱਚ ਨੀਦਰਲੈਂਡ ਦੇ ਵਿਕਰਮਜੀਤ ਸਿੰਘ ਅਤੇ ਮੈਕਸ ਓਡੌਡ ਓਪਨਿੰਗ ਕਰਨ ਲਈ ਉਤਰੇ। ਟੀਮ ਨੇ 3 ਓਵਰਾਂ ਤੋਂ ਬਾਅਦ ਬਿਨਾਂ ਕਿਸੇ ਨੁਕਸਾਨ ਦੇ 7 ਦੌੜਾਂ ਬਣਾ ਲਈਆਂ ਹਨ।

ਨਿਊਜ਼ੀਲੈਂਡ ਵੱਲੋਂ ਸਲਾਮੀ ਬੱਲੇਬਾਜ਼ ਵਿਲ ਯੰਗ ਨੇ 70 ਦੌੜਾਂ, ਰਚਿਨ ਰਵਿੰਦਰਾ ਨੇ 51 ਦੌੜਾਂ ਅਤੇ ਟਾਮ ਲੈਥਮ ਨੇ 53 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਜਦਕਿ ਡੇਰਿਲ ਮਿਸ਼ੇਲ ਨੇ 48 ਦੌੜਾਂ ਬਣਾਈਆਂ | ਆਰੀਅਨ ਦੱਤ, ਪਾਲ ਵੈਨ ਮੀਕਰੇਨ ਅਤੇ ਰੂਲੋਫ ਵੈਨ ਡੇਰ ਮਰਵੇ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਬਾਸ ਡੀ ਲੀਡੇ ਨੂੰ ਇਕ ਵਿਕਟ ਮਿਲੀ।

ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਰਚਿਨ ਰਵਿੰਦਰਾ ਨੇ ਆਪਣੇ ਵਨਡੇ ਕਰੀਅਰ ਅਤੇ ਵਿਸ਼ਵ ਕੱਪ ‘ਚ ਲਗਾਤਾਰ ਦੂਜਾ ਅਰਧ ਸੈਂਕੜਾ ਲਗਾਇਆ। ਰਵਿੰਦਰ ਨੇ 51 ਗੇਂਦਾਂ ‘ਤੇ 51 ਦੌੜਾਂ ਦੀ ਪਾਰੀ ਖੇਡੀ, ਜਿਸ ‘ਚ 3 ਚੌਕੇ ਅਤੇ 1 ਛੱਕਾ ਸ਼ਾਮਲ ਸੀ। ਉਸ ਨੂੰ ਵੈਨ ਡੇਰ ਮੇਰਵੇ ਨੇ ਆਊਟ ਕੀਤਾ।

Exit mobile version