Site icon TheUnmute.com

NZ vs IRE: ਆਇਰਲੈਂਡ ਨੂੰ ਹਰਾ ਕੇ ਨਿਊਜ਼ੀਲੈਂਡ ਸੈਮੀਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ

New Zealand

ਚੰਡੀਗੜ੍ਹ 04 ਨਵੰਬਰ 2022: (NZ vs IRE T20) ਟੀ-20 ਵਿਸ਼ਵ ਕੱਪ 2022 ਵਿੱਚ ਅੱਜ ਨਿਊਜ਼ੀਲੈਂਡ (New Zealand) ਨੇ ਆਇਰਲੈਂਡ (Ireland) ਦੀ ਟੀਮ ਨੂੰ 35 ਦੌੜਾਂ ਨਾਲ ਹਰਾ ਦਿੱਤਾ ਅਤੇ ਸੈਮੀਫਾਈਨਲ ‘ਚ ਆਪਣੀ ਥਾਂ ਪੱਕੀ ਕਰ ਲਈ ਹੈ | ਆਇਰਲੈਂਡ ਦੇ ਕਪਤਾਨ ਐਂਡਰਿਊ ਬਲਬੀਰਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੋਵਾਂ ਕਪਤਾਨਾਂ ਨੇ ਪਲੇਇੰਗ-11 ‘ਚ ਕੋਈ ਬਦਲਾਅ ਨਹੀਂ ਕੀਤਾ।

ਨਿਊਜ਼ੀਲੈਂਡ (New Zealand) ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 185 ਦੌੜਾਂ ਬਣਾਈਆਂ। ਕੇਨ ਵਿਲੀਅਮਸਨ ਨੇ 35 ਗੇਂਦਾਂ ਵਿੱਚ 61 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਜੋਸ਼ੂਆ ਲਿਟਲ ਨੇ ਹੈਟ੍ਰਿਕ ਲਈ। ਜਵਾਬ ‘ਚ ਆਇਰਲੈਂਡ ਦੀ ਟੀਮ 20 ਓਵਰਾਂ ‘ਚ ਨੌਂ ਵਿਕਟਾਂ ‘ਤੇ 150 ਦੌੜਾਂ ਹੀ ਬਣਾ ਸਕੀ। ਆਇਰਲੈਂਡ ਲਈ ਪਾਲ ਸਟਰਲਿੰਗ ਨੇ 37 ਦੌੜਾਂ ਬਣਾਈਆਂ।

Exit mobile version