Site icon TheUnmute.com

NTAGI ਨੇ ਕੋਰਬੇਵੈਕਸ ਨੂੰ ਬੂਸਟਰ ਡੋਜ਼ ਦੇ ਤੌਰ ‘ਤੇ ਮਨਜ਼ੂਰੀ ਦੇਣ ਦੀ ਕੀਤੀ ਸਿਫ਼ਾਰਿਸ਼

NTAGI

ਚੰਡੀਗੜ੍ਹ 02 ਅਗਸਤ 2022: ਟੀਕਾਕਰਨ ‘ਤੇ ਨੈਸ਼ਨਲ ਟੈਕਨੀਕਲ ਐਡਵਾਈਜ਼ਰੀ ਗਰੁੱਪ (NTAGI) ਦੇ ਕੋਰੋਨਾ ਵਰਕਿੰਗ ਗਰੁੱਪ ਨੇ ਉਨ੍ਹਾਂ ਲੋਕਾਂ ਲਈ ਕੋਰਬੇਵੈਕਸ ਨੂੰ ਬੂਸਟਰ ਡੋਜ਼ ਦੇ ਤੌਰ ‘ਤੇ ਮਨਜ਼ੂਰੀ ਦੇਣ ਦੀ ਸਿਫ਼ਾਰਿਸ਼ ਕੀਤੀ ਹੈ ਜਿਨ੍ਹਾਂ ਨੇ ਕੋਵਿਸ਼ੀਲਡ ਜਾਂ ਕੋਵੈਕਸੀਨ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਕੀਤੀਆਂ ਹਨ। ਹੈਦਰਾਬਾਦ ਸਥਿਤ ਬਾਇਓਲਾਜੀਕਲ-ਈ ਨੇ ਕੋਰਬੇਵੈਕਸ ਵਿਕਸਿਤ ਕੀਤਾ ਹੈ।

ਇਹ ਜਾਣਕਾਰੀ ਦਿੰਦੇ ਹੋਏ ਸੂਤਰਾਂ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਸਰਕਾਰ ਦੁਆਰਾ ਮਨਜ਼ੂਰੀ ਦਿੱਤੀ ਜਾਂਦੀ ਹੈ, ਤਾਂ ਇਹ ਦੇਸ਼ ਵਿੱਚ ਪਹਿਲੀ ਵਾਰ ਹੋਵੇਗਾ ਜਦੋਂ ਪ੍ਰਾਇਮਰੀ ਵੈਕਸੀਨ ਤੋਂ ਇਲਾਵਾ ਕਿਸੇ ਹੋਰ ਟੀਕੇ ਨੂੰ ਬੂਸਟਰ ਡੋਜ਼ ਵਜੋਂ ਵਰਤਿਆ ਜਾਵੇਗਾ।

Exit mobile version