NSUI

ਚੰਡੀਗੜ੍ਹ ਵਿਖੇ CM ਦਫ਼ਤਰ ਦਾ ਘਿਰਾਓ ਕਰਨ ਜਾ ਰਹੇ NSUI ਵਰਕਰਾਂ ਦੀ ਪੁਲਿਸ ਨਾਲ ਝੜਪ

ਚੰਡੀਗੜ੍ਹ 17 ਸਤੰਬਰ 2022: ਚੰਡੀਗੜ੍ਹ ਦੇ ਸੈਕਟਰ-15 ਸਥਿਤ ਪੰਜਾਬ ਕਾਂਗਰਸ ਭਵਨ ਵਿਖੇ NSUI ਵਰਕਰਾਂ ਨੇ ਪੰਜਾਬ ਵਿੱਚ ਬੇਰੁਜ਼ਗਾਰੀ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ | ਇਹ ਸਾਰੇ ਵਰਕਰ ਮੁੱਖ ਮੰਤਰੀ ਦਫਤਰ ਦਾ ਘਿਰਾਓ ਕਰਨ ਜਾ ਰਹੇ ਸਨ | ਇਸ ਦੌਰਾਨ ਸਥਿਤੀ ਨੂੰ ਕਾਬੂ ਕਰਨ ਲਈ ਚੰਡੀਗੜ੍ਹ ਪੁਲਿਸ ਨੇ ਸੜਕ ’ਤੇ ਬੈਰੀਕੇਡ ਲਾ ਦਿੱਤੇ ਅਤੇ ਮੁੱਖ ਮਾਰਗ ’ਤੇ ਵੀ ਜਾਮ ਲਾ ਦਿੱਤਾ, ਐਨਐਸਯੂਆਈ ਦੇ ਵਰਕਰਾਂ ਅੱਗੇ ਵਧਦੇ ਰਹੇ।

ਇਸ ਦੌਰਾਨ ਜਦੋਂ NSUI ਵਰਕਰ ਬੈਰੀਕੇਡ ਪਾਰ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕੇਨ ਲੱਗੇ ਤਾਂ ਪੁਲਿਸ ਨੇ ਪਾਣੀ ਦੀ ਬੁਛਾੜਾਂ ਮਾਰੀਆ, ਇਸਦੇ ਨਾਲ ਹੀ NSUI ਵਰਕਰਾਂ ਅਤੇ ਪੁਲਿਸ ਵਿਚਾਲੇ ਮਾਮੂਲੀ ਝੜਪ ਵੀ ਹੋਈ।

May be an image of 4 people, people standing and road

ਇਸਦੇ ਨਾਲ ਹੀ ਧਰਨੇ ਦੌਰਾਨ ਐਨਐਸਯੂਆਈ ਵਰਕਰਾਂ ਦੀ ਗਿਣਤੀ ਘੱਟ ਹੋਣ ਕਾਰਨ ਪੁਲਿਸ ਨੇ ਸਥਿਤੀ ਨੂੰ ਜਲਦ ਹੀ ਕਾਬੂ ਹੇਠ ਕਰ ਲਿਆ। ਐਨਐਸਯੂਆਈ ਦੇ ਵਰਕਰ ਸ਼ਰਨ ਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਅਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਪ੍ਰਮੁੱਖ ਹਨ। ਐਨਐਸਯੂਆਈ ਦੇ ਪ੍ਰਧਾਨ ਅਤੇ ਵਰਕਰਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਉਹ ਸਾਰੇ ਜ਼ਿਲ੍ਹਿਆਂ ਵਿੱਚ ਡੀ.ਸੀ. ਦਫ਼ਤਰਾਂ ਦੇ ਬਾਹਰ ਧਰਨੇ ਦੇਣਗੇ। ਚੰਡੀਗੜ੍ਹ ਪੁਲਿਸ ਨੇ ਐੱਨ.ਐੱਸ.ਯੂ.ਆਈ. ਦੇ ਮੁਖੀ ਸਮੇਤ ਕਈ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

Scroll to Top