Site icon TheUnmute.com

ਲੁਧਿਆਣਾ ‘ਚ NRI ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, 3 ਮਹੀਨੇ ਪਹਿਲਾਂ ਹੀ ਪਰਤਿਆ ਸੀ ਭਾਰਤ

NRI youth killed

ਲੁਧਿਆਣਾ, 18 ਜੁਲਾਈ 2023: ਲੁਧਿਆਣਾ (Ludhiana)  ਵਿੱਚ ਬੀਤੇ ਸੋਮਵਾਰ ਨੂੰ ਇੱਕ ਐੱਨ.ਆਈ.ਆਰ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ | ਉਕਤ ਮ੍ਰਿਤਕ ਨੌਜਵਾਨ ਦੀ ਪਛਾਣ ਬਰਿੰਦਰ ਸਿੰਘ (42) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬ ਬਰਿੰਦਰ ਆਪਣੇ ਨੌਕਰ ਨਾਲ ਫਾਰਮ ਹਾਊਸ ਠਾਕੁਰ ਕਲੋਨੀ ਤੋਂ ਵਾਪਸ ਘਰ ਜਾ ਰਿਹਾ ਸੀ, ਇਸ ਦੌਰਾਨ ਰਸਤੇ ਵਿੱਚ ਦੋ ਮੋਟਰਸਾਇਕਲ ਸਵਾਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ |

ਜ਼ਖ਼ਮੀ ਬਰਿੰਦਰ ਸਿੰਘ ਨੂੰ ਡੀਐਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਬਰਿੰਦਰ 3 ਮਹੀਨੇ ਪਹਿਲਾਂ ਹੀ ਕੈਨੇਡਾ ਤੋਂ ਭਾਰਤ ਆਇਆ ਸੀ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿੱਚ ਮਾਮਲਾ ਰੰਜਿਸ਼ ਦਾ ਜਾਪਦਾ ਹੈ। ਹਮਲੇ ਤੋਂ ਬਾਅਦ ਬਦਮਾਸ਼ ਉਸ ਦਾ ਮੋਬਾਈਲ ਅਤੇ ਨਕਦੀ ਵੀ ਨਹੀਂ ਲੈ ਕੇ ਗਏ। ਪੁਲਿਸ ਐਨਆਰਆਈ ਦੀ ਕਾਲ ਡਿਟੇਲ ਆਦਿ ਵੀ ਚੈੱਕ ਕਰੇਗੀ ਤਾਂ ਜੋ ਮਾਮਲੇ ਦਾ ਪਤਾ ਲੱਗ ਸਕੇ। ਪੁਲਿਸ ਸੀਸੀਟੀਵੀ ਵੀ ਚੈੱਕ ਕਰ ਰਹੀ ਹੈ |

Exit mobile version