sidhu

ਸਿੱਧੂ ਦੀ ਰਿਪੋਰਟ ਦੇ ਅਧਾਰ ‘ਤੇ ਨਸ਼ਿਆਂ ਦੇ ਮਾਮਲੇ ‘ਚ ਮਜੀਠੀਆ ‘ਤੇ ਐੱਫ.ਆਈ.ਆਰ ਦਰਜ

ਚੰਡੀਗੜ੍ਹ 21 ਦਸੰਬਰ 2021 : ਪੰਜਾਬ ਪੁਲਸ (punjab police)ਦੇ ਬਿਓਰੋ ਆਫ ਇੰਵਸਟੇਂਗੇਸ਼ਨ ਨੇ ਥਾਣਾ ਮੋਹਾਲੀ ‘ਚ ਸਾਬਕਾ ਅਕਾਲੀ ਮੰਤਰੀ ਖਿਲਾਫ ਨਸ਼ਿਆਂ ਦੇ ਮਾਮਲੇ ‘ਚ ਐੱਫ.ਆਈ.ਆਰ. ਦਰਜ ਕੀਤੀ ਹੈ, ਇਹ ਮਾਮਲਾ ਇਕ ਪੁਰਾਣੇ ਸਿੰਥੇਟਿਕਸ ਡਰੱਗ ਕੇਸ ‘ਚ ਦਰਜ ਕੀਤਾ ਹੈ,
ਸਟੇਜ਼ ਕ੍ਰਾਈਮ ਪੁਅਤੇ 29ਐਨ.ਡੀ.ਪੀ.ਐੱਸ. ਲਿਸ ਥਾਣਾ ਮੁਹਾਲੀ ‘ਚ ਅਕਾਲੀ ਦਲ ਆਗੂ ਵਿਕਰਮ ਮਜੀਠੀਆ (Vikram majithia)ਖਿਲਾਫ ਡਰੱਗ ਮਾਮਲੇ ‘ਚ ਇਹ ਐੱਫ,ਆਈ.ਆਰ, ਹਰਪ੍ਰੀਤ ਸਿੱਧੂ ਦੀ ਰਿਪੋਰਟ ਦੇ ਆਧਾਰ ‘ਤੇ ਕੀਤੀ ਗਈ ਹੈ, ਮਜੀਠੀਆ ‘ਤੇ ਧਾਰਾ 25, 27ਏ 29 ਐਨ.ਡੀ.ਪੀ.ਐੱਸ। ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ,

ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾਅਵਾ ਕਰ ਰਹੇ ਸਨ ਕਿ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਰਿਪੋਰਟ ‘ਚ ਮਜੀਠੀਆ ਦਾ ਨਾਂ ਸ਼ਾਮਲ ਹੈ। ਇਹ ਰਿਪੋਰਟ ਏ. ਡੀ. ਜੀ. ਪੀ. ਹਰਪ੍ਰੀਤ ਸਿੱਧੂ ਦੀ ਅਗਵਾਈ ‘ਚ ਤਿਆਰ ਕੀਤੀ ਗਈ ਹੈ। ਪਿਛਲੇ ਦਿਨੀਂ ਡਰਗੱਜ਼ ਮਾਮਲੇ ਨੂੰ ਲੈ ਕੇ ਮਜੀਠੀਆ ‘ਤੇ ਮੁੜ ਲਗਾਤਾਰ ਦੋਸ਼ ਲੱਗ ਰਹੇ ਸਨ।

Scroll to Top