Site icon TheUnmute.com

ਆਸਟ੍ਰੇਲੀਆ ਤੋਂ ਡਿਪੋਰਟ ਹੋਣ ਤੋਂ ਬਾਅਦ ਨੋਵਾਕ ਜੋਕੋਵਿਚ ਨੇ ਕੀਤੀ ਵਤਨ ਵਾਪਸੀ

Novak Djokovic

ਚੰਡੀਗੜ੍ਹ 18 ਜਨਵਰੀ 2022: ਇਸ ਮਾਮਲੇ ‘ਚ ਸੁਣਵਾਈ ਦੌਰਾਨ ਅਦਾਲਤ ਨੇ ਸਰਕਾਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਅਤੇ ਨੋਵਾਕ ਜੋਕੋਵਿਚ (Novak Djokovic) ਦੀ ਅਪੀਲ ਨੂੰ ਖਾਰਜ ਕਰ ਦਿੱਤਾ ਆਸਟ੍ਰੇਲੀਆ (Australia) ਸਰਕਾਰ ਨੇ ਜੋਕੋਵਿਚ ਦਾ ਵੀਜ਼ਾ ਦੂਜੀ ਵਾਰ ਰੱਦ ਕਰ ਦਿੱਤਾ ਸੀ ਅਤੇ ਇਸ ਕਾਰਨ ਉਸ ਨੂੰ ਆਸਟਰੇਲੀਆ ‘ਚ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ (Novak Djokovic) ਦੀਆਂ ਆਸਟ੍ਰੇਲੀਅਨ ਓਪਨ ‘ਚ ਖੇਡਣ ਦੀਆਂ ਉਮੀਦਾਂ ਖਤਮ ਹੋ ਗਈਆਂ ਹਨ। ਕੋਰੋਨਾ ਦਾ ਟੀਕਾ ਨਾ ਲਵਾਉਣ ਕਾਰਨ ਆਸਟ੍ਰੇਲੀਆ ਤੋਂ ਡਿਪੋਰਟ ਕੀਤੇ ਗਏ ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਸੋਮਵਾਰ ਸਵੇਰੇ ਦੁਬਈ ਰਸਤਿਓਂ ਸਰਬੀਆ ਰਵਾਨਾ ਹੋ ਗਏ। ਅਮੀਰਾਤ ਦੇ ਜਹਾਜ਼ ਰਾਹੀਂ ਉਹ ਸਾਢੇ 13 ਘੰਟੇ ਦੀ ਉਡਾਣ ਦੇ ਬਾਅਦ ਮੈਲਬੌਰਨ ਤੋਂ ਇੱਥੇ ਪੁੱਜੇ। ਇਸ ਤੋਂ ਬਾਅਦ ਉਨ੍ਹਾਂ ਨੂੰ ਸਰਬੀਆ ਦੀ ਰਾਜਧਾਨੀ ਬੇਲਗ੍ਰੇਡ ਦੀ ਉਡਾਣ ਲੈਂਦੇ ਦੇਖਿਆ ਗਿਆ। ਦੁਬਈ ਵਿਚ ਯਾਤਰੀਆਂ ਲਈ ਟੀਕਾਕਰਨ ਜ਼ਰੂਰੀ ਨਹੀਂ ਹੈ ਪਰ ਉਨ੍ਹਾਂ ਨੂੰ ਉਡਾਣ ਭਰਨ ਤੋਂ ਪਹਿਲਾਂ ਨੈਗੇਟਿਵ ਆਰ.ਟੀ.-ਪੀ.ਸੀ.ਆਰ. ਰਿਪੋਰਟ ਦਿਖਾਉਣੀ ਜ਼ਰੂਰੀ ਹੈ।

9 ਵਾਰ ਦੇ ਆਸਟ੍ਰੇਲੀਆ ਓਪਨ ਅਤੇ 20 ਵਾਰ ਦੇ ਗ੍ਰੈਂਡ ਸਲੈਮ ਜੇਤੂ ਜੋਕੋਵਿਚ ਦਾ ਵੀਜ਼ਾ ਆਸਟ੍ਰੇਲੀਆ ਵਿਚ 2 ਵਾਰ ਰੱਦ ਹੋ ਗਿਆ, ਕਿਉਂਕਿ ਕੋਰੋਨਾ ਟੀਕਾਕਰਨ ਦੇ ਸਖ਼ਤ ਨਿਯਮਾਂ ਵਿਚ ਮੈਡੀਕਲ ਛੋਟ ਲਈ ਜ਼ਰੂਰੀ ਮਾਪਦੰਡਾਂ ’ਤੇ ਉਹ ਖਰੇ ਨਹੀਂ ਉਤਰੇ ਸਨ। ਉਨ੍ਹਾਂ ਨੇ ਪਹਿਲੀ ਵਾਰ ਵੀਜ਼ਾ ਰੱਦ ਹੋਣ ਖ਼ਿਲਾਫ਼ ਕਾਨੂੰਨੀ ਲੜਾਈ ਜਿੱਤੀ ਪਰ ਦੂਜੀ ਵਾਰ ਹਾਰ ਗਏ। ਆਸਟ੍ਰੇਲੀਆਈ ਓਪਨ ਵਿਚ ਉਨ੍ਹਾਂ ਖਿਡਾਰੀਆਂ, ਅਧਿਕਾਰੀਆਂ ਅਤੇ ਦਰਸ਼ਕਾਂ ਨੂੰ ਪ੍ਰਵੇਸ਼ ਮਿਲਿਆ ਹੈ, ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲਈਆਂ ਹੋਈਆਂ ਹਨ।

Exit mobile version