TheUnmute.com

ਨੋਵਾਕ ਜੋਕੋਵਿਚ ਨੇ ਇਸ ਯੂਕਰੇਨੀ ਖਿਡਾਰੀ ਨੂੰ ਮਦਦ ਦੇਣ ਦੀ ਕੀਤੀ ਪੇਸ਼ਕਸ਼

ਚੰਡੀਗ੍ਹੜ 07 ਮਾਰਚ 2022: ਰੂਸ ਤੇ ਯੂਕਰੇਨ ਵਿਚਾਲੇ ਜੰਗ ਅਜੇ ਵੀ ਜਾਰੀ ਹੈ | ਜਿਸਦੇ ਚੱਲਦੇ ਯੂਕਰੇਨ ਦੇ ਆਮ ਲੋਕਾਂ ਦੇ ਨਾਲ ਨਾਲ ਉਥੋਂ ਦੇ ਖਿਡਾਰੀ ਵੀ ਯੂਕਰੇਨ ਸੈਨਾ ‘ਚ ਸ਼ਾਮਲ ਹੋ ਰਹੇ ਹਨ | ਇਸ ਦੌਰਾਨ ਟੈਨਿਸ ਸਟਾਰ ਨੋਵਾਕ ਜੋਕੋਵਿਚ ਨੇ ਯੂਕਰੇਨੀ ਖਿਡਾਰੀ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ। ਉਸ ਨੇ ਰੂਸ ਵਿਰੁੱਧ ਜੰਗ ਦੌਰਾਨ ਯੂਕਰੇਨ ਦੇ ਖਿਡਾਰੀ ਸਿਰਗੀ ਸਤਾਖੋਵਸਕੀ ਨੂੰ ਕਿਹਾ ਹੈ ਕਿ ਜੇਕਰ ਉਸ ਨੂੰ ਕਿਸੇ ਮਦਦ ਦੀ ਲੋੜ ਹੋਵੇ ਤਾਂ ਉਹ ਜੋਕੋਵਿਚ ਤੋਂ ਮਦਦ ਮੰਗ ਸਕਦਾ ਹੈ। 36 ਸਾਲਾ ਸਿਰਗੀ ਯੂਕਰੇਨ ਦੀ ਫੌਜ ਵਿਚ ਸ਼ਾਮਲ ਹੋ ਗਿਆ ਹੈ ਅਤੇ ਹੁਣ ਉਹ ਆਪਣੇ ਦੇਸ਼ ਜਾ ਕੇ ਯੁੱਧ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ। ਇਸ ਦੌਰਾਨ ਜੋਕੋਵਿਚ ਨੇ ਆਪਣੀ ਮਦਦ ਦੀ ਪੇਸ਼ਕਸ਼ ਕੀਤੀ ਹੈ।

ਸਤਾਖੋਵਸਕੀ

ਜ਼ਿਕਰਯੋਗ ਹੈ ਕਿ ਸਤਾਖੋਵਸਕੀ ਨੇ ਚਾਰ ਏਟੀਪੀ ਖ਼ਿਤਾਬ ਜਿੱਤੇ ਹਨ। 2013 ‘ਚ ਉਸਨੇ ਵਿੰਬਲਡਨ ਓਪਨ ‘ਚ ਰੋਜਰ ਫੈਡਰਰ ਨੂੰ ਹਰਾ ਕੇ ਸੁਰਖੀਆਂ ਬਟੋਰੀਆਂ ਸਨ ।ਇਸ ਦੌਰਾਨ ਜੋਕੋਵਿਚ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਜਲਦੀ ਹੀ ਯੂਕਰੇਨ ‘ਚ ਸਥਿਤੀ ਆਮ ਵਾਂਗ ਹੋ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਯੂਕਰੇਨ ਦੇ ਕਈ ਖਿਡਾਰੀ ਰੂਸ ਵਿਰੁੱਧ ਜੰਗ ‘ਚ ਸਰਗਰਮੀ ਨਾਲ ਸ਼ਾਮਲ ਹੋਏ ਹਨ। ਇਸ ‘ਚ ਸਾਬਕਾ ਹੈਵੀਵੇਟ ਚੈਂਪੀਅਨ ਵਲਾਦੀਮੀਰ ਕਲਿਟਸਕੋ ਅਤੇ ਉਸਦਾ ਭਰਾ ਵਿਟਾਲੀ ਕਲਿਟਸਕੋ ਵੀ ਸ਼ਾਮਲ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਕਈ ਖਿਡਾਰੀ ਵੀ ਯੂਕਰੇਨ ਦੀ ਫੌਜ ‘ਚ ਸ਼ਾਮਲ ਹੋ ਕੇ ਜੰਗ ‘ਚ ਸ਼ਹੀਦ ਹੋ ਚੁੱਕੇ ਹਨ।

Exit mobile version