ਚੰਡੀਗੜ੍ਹ 20 ਅਪ੍ਰੈਲ 2022: ਪੰਜਾਬ ਪੁਲਿਸ ਦੇ ਵੱਲੋਂ ਆਪ ਦੇ ਸਾਬਕਾ ਆਗੂ ਕੁਮਾਰ ਵਿਸ਼ਵਾਸ਼ ਦੇ ਘਰ ਛਾਪੇਮਾਰੀ ਕੀਤੀ ਗਈ ਅਤੇ ਉਨ੍ਹਾਂ ‘ਤੇ ਕੇਸ ਦਰਜ ਕੀਤਾ ਗਿਆ | ਇਸਤੋਂ ਬਾਅਦ ਕਾਂਗਰਸੀ ਲੀਡਰ ਅਲਕਾ ਲਾਂਬਾ (Alka Lamba) ਦੇ ਘਰ ‘ਤੇ ਪੰਜਾਬ ਪੁਲਿਸ ਨੇ ਛਾਪੇਮਾਰੀ ਕੀਤੀ। ਇਸ ਸਬੰਧੀ ਅਲਕਾ ਲਾਂਬਾ ਨੇ ਖੁਦ ਟਵੀਟ ਕਰਕੇ ਜਾਣਕਾਰੀ ਦਿੱਤੀ। ਇਸ ਦੌਰਾਨ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੁਲਿਸ ਵੱਲੋਂ ਲਾਂਬਾ ਦੇ ਘਰ ਬਾਹਰ ਨੋਟਿਸ ਚਿਪਕਾ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਖੁਦ ਅਲਕਾ ਲਾਂਬਾ ਵੱਲੋਂ ਸੋੋਸ਼ਲ ਮੀਡੀਆ ਤੇ ਕੀਤੀ ਗਈ ਹੈ।
ਇਸ ਦੌਰਾਨ ਅਲਕਾ ਲਾਂਬਾ ਨੇ ਦੋਸ਼ ਲਾਇਆ ਹੈ ਕਿ ਪੰਜਾਬ ਪੁਲਿਸ ਨੇ ਉਸ ਦੇ ਘਰ ਬਾਹਰ ‘ਤੇ ਨੋਟਿਸ ਚਿਪਕਾਇਆ ਹੈ ਅਤੇ ਜਾਂਦੇ ਹੋਏ ‘ਆਪ’ ਦੀ ਭਗਵੰਤ ਮਾਨ ਸਰਕਾਰ ਵੱਲੋਂ ਧਮਕੀ ਵੀ ਦੇ ਕੇ ਗਏ ਕਿ ਜੇਕਰ ਤੁਸੀਂ 26 ਅਪ੍ਰੈਲ ਨੂੰ ਥਾਣੇ ਵਿੱਚ ਪੇਸ਼ ਨਾ ਹੋਏ ਤਾਂ ਅੰਜ਼ਾਮ ਬੁਰਾ ਹੋਵੇਗਾ। ਕਾਂਗਰਸ ਦਾ ਇਹ ਗਾਂਧੀਵਾਦੀ ਸਿਪਾਹੀ ਵੱਡੇ ਸੰਘੀਆਂ ਤੋਂ ਨਹੀਂ ਡਰੀ, ਛੋਟੇ ਸੰਘੀ ਦੀ ਤਾਂ ਗੱਲ ਹੀ ਛੱਡ ਦਿਓ।