ਚੰਡੀਗੜ੍ਹ, 9 ਅਪ੍ਰੈਲ 2022 : ਪੰਜਾਬ ਸਿੱਖਿਆ ਵਿਭਾਗ ਵੱਲੋਂ ਨਿੱਜੀ ਸਕੂਲਾਂ ਦੀਆਂ ਮਨਮਾਨੀਆਂ ਖਿਲਾਫ਼ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ | ਪਿਛਲੇ ਕਾਫੀ ਸਮੇਂ ਤੋਂ ਕਾਪੀਆਂ, ਕਿਤਾਬਾਂ ਵੱਧ ਕੀਮਤਾਂ ਤੇ ਵੇਚੇ ਜਾਣ ਦੀਆਂ ਸ਼ਕਾਇਤਾਂ ਮਿਲਣ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਨਿੱਜੀ ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਭੇਜ ਕੇ, ਜਵਾਬ ਮੰਗਿਆ ਹੈ।
ਸਿੱਖਿਆ ਵਿਭਾਗ ਨੇ ਨਿੱਜੀ ਸਕੂਲਾਂ ਤੋ ਜਵਾਬ ਮੰਗਿਆ ਹੈ ਕਿ, ਦੱਸੋ ਤੁਸੀਂ ਵੱਧ ਕੀਮਤਾਂ ਨਾਲ ਕਿਤਾਬਾਂ ਕਾਪੀਆਂ ਕਿਵੇਂ ਅਤੇ ਕਿਸ ਕਾਨੂੰਨ ਦੇ ਤਹਿਤ ਵੇਚ ਰਹੇ ਹੋ? ਇਸ ਦੇ ਨਾਲ ਹੀ ਸਿੱਖਿਆ ਵਿਭਾਗ ਨੇ ਤਾੜਨਾ ਕੀਤੀ ਹੈ ਕਿ, ਜਿਹੜਾ ਵੀ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਗਿਆ, ਉਹਦੇ ਖਿਲਾਫ਼ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।