Site icon TheUnmute.com

ਮੇਰੇ ਤੇ ਮੁੱਖ ਮੰਤਰੀ ਵਿਚਾਲੇ ਫੇਰਬਦਲ ਨੂੰ ਲੈ ਕੇ ਕੋਈ ਵੀ ਗੱਲ ਨਹੀਂ ਹੋਈ : ਹਰੀਸ਼ ਰਾਵਤ

ਚੰਡੀਗੜ੍ਹ ,2 ਸਤੰਬਰ 2021 : ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਲਗਾਤਾਰ ਪਾਰਟੀ ਦਾ ਅੰਦਰੂਨੀ ਕਾਂਟੋਂ ਕਲੇਸ਼ ਸੁਲਝਾਉਣ ‘ਚ ਲੱਗੇ ਹੋਏ ਹਨ | ਹਰੀਸ਼ ਰਾਵਤ ਨੇ ਚੰਡੀਗੜ੍ਹ ਪੁੱਜ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ |

ਪਰ ਨਵਜੋਤ ਸਿੱਧੂ ਦੇ ਨਾਲ ਹਰੀਸ਼ ਰਾਵਤ ਦੀ ਮੁਲਾਕਤ ਨਹੀਂ ਹੋਈ | ਜਿਸ ਨੂੰ ਲੈ ਕੇ ਹਰੀਸ਼ ਰਾਵਤ ਨੇ ਕਿਹਾ ਕਿ ਅਗਲੀ ਬੈਠਕ ਸਾਂਝੀ ਹੋਵੇਗੀ | ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਹਰੀਸ਼ ਰਾਵਤ ਦੋਵੇਂ ਮੌਜੂਦ ਹੋਣਗੇ |

ਹੁਣ ਹਰੀਸ਼ ਰਾਵਤ ਚੰਡੀਗੜ੍ਹ ਤੋਂ ਉੱਤਰਾਖੰਡ ਦੇ ਲਈ ਰਵਾਨਾ ਹੋ ਚੁੱਕੇ ਹਨ | ਇਸੇ ਦੌਰਾਨ ਹਰੀਸ਼ ਰਾਵਤ ਨੇ ਕਿਹਾ ਕਿ “ਮੈਂ ਇਹ ਨਹੀਂ ਕਹਾਂਗਾ ਕਿ ਸਭ ਕੁਝ ਠੀਕ ਹੈ, ਪਰ ਅਸੀਂ ਇਸ ਨੂੰ ਠੀਕ ਕਰਨ ਵਿੱਚ ਲੱਗੇ ਹੋਏ ਹਾਂ ਅਤੇ ਪੰਜਾਬ ਕੈਬਨਿਟ ਵਿੱਚ ਫੇਰਬਦਲ ਬਾਰੇ ਕੋਈ ਚਰਚਾ ਨਹੀਂ ਹੋਈ |

ਨਾਲ ਹੀ ਹਰੀਸ਼ ਰਾਵਤ ਨੇ ਟਵੀਟ ਕੀਤਾ ਕਿ “ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਮੈਂ ਇਹ ਖ਼ਬਰ ਵੇਖੀ ਕਿ ਮੈਂ ਅਤੇ ਮੁੱਖ ਮੰਤਰੀ ਨੇ ਕੈਬਨਿਟ ਵਿੱਚ ਫੇਰਬਦਲ ਬਾਰੇ ਚਰਚਾ ਕੀਤੀ ਹੈ | ਹਾਲਾਂਕਿ ਇਸਦਾ ਕੋਈ ਜ਼ਿਕਰ ਨਹੀਂ ਸੀ |

ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਨਾ ਤਾਂ ਮੈਂ ਮੰਤਰੀ ਮੰਡਲ ਵਿੱਚ ਫੇਰਬਦਲ ਦਾ ਜ਼ਿਕਰ ਕੀਤਾ, ਨਾ ਹੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਫੇਰਬਦਲ ਦਾ ਕੋਈ ਜ਼ਿਕਰ ਕੀਤਾ, ਅਤੇ ਜੇ ਫੇਰਬਦਲ ਕਰਨਾ ਵੀ ਹੋਇਆ ਤਾਂ ਇਹ ਫੈਸਲਾ ਕਾਂਗਰਸ ਪ੍ਰਧਾਨ ਦੇ ਵੱਲੋਂ ਲਿਆ ਜਾਵੇਗਾ |

Exit mobile version