July 7, 2024 8:25 am
Rakesh Tikait

700 ਕਿਸਾਨਾਂ ਦੀ ਮੌਤ ਤੋਂ ਸੰਤੁਸ਼ਟ ਨਹੀਂ ਜੋ ਹੁਣ ਕਿਸਾਨ ਪੁਰਖਿਆਂ ਦਾ ਅਪਮਾਨ ਕਰ ਰਹੇ ਹੋ:ਰਾਕੇਸ਼ ਟਿਕੈਤ

ਚੰਡੀਗੜ੍ਹ 01 ਫਰਵਰੀ 2022: ਕਿਸਾਨ ਅੰਦੋਲਨ ‘ਚ ਚਰਚਿਤ ਤੇ ਕਿਸਾਨ ਨੇਤਾ ਰਾਕੇਸ਼ ਟਿਕੈਤ (Rakesh Tikait) ਨੇ ਹਰਿਆਣਾ ਸਰਕਾਰ ਤੇ ਨਿਸ਼ਾਨੇ ਸਾਧੇ| ਦਰਅਸਲ ਹਰਿਆਣਾ ਦੇ ਹਿਸਾਰ ਸਥਿਤ ਚੌਧਰੀ ਚਰਨ ਸਿੰਘ ਐਗਰੀਕਲਚਰਲ ਯੂਨੀਵਰਸਿਟੀ (Chaudhary Charan Singh Agricultural University) ਦੇ ਸਾਲਾਨਾ ਅਕਾਦਮਿਕ ਕੈਲੰਡਰ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਸਭ ਉਦੋਂ ਹੋਇਆ ਜਦੋਂ ਇਸ ਕੈਲੰਡਰ ‘ਚ ਰਾਸ਼ਟਰਪਤੀ ਰਾਮਨਾਥ ਕੋਵਿਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਜਪਾਲ ਦੱਤਾਤ੍ਰੇਅ ਅਤੇ ਮੁੱਖ ਮੰਤਰੀ ਦੀ ਫੋਟੋ ਪ੍ਰਕਾਸ਼ਿਤ ਹੋਈ। ਪਰ ਇਸ ‘ਚ ਚੌਧਰੀ ਚਰਨ ਸਿੰਘ ਦੀ ਫੋਟੋ ਨਹੀਂ ਲਗਾਈ ਗਈ ਜਦਕਿ ਯੂਨੀਵਰਸਿਟੀ ਦਾ ਨਾਂ ਹੀ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਨਾਂ ’ਤੇ ਹੈ। ਇਸ ਕੈਲੰਡਰ ਦੀਆਂ ਤਸਵੀਰਾਂ ਸਾਹਮਣੇ ਆਉਂਦੇ ਹੀ ਕਿਸਾਨ ਨੇਤਾ ਰਾਕੇਸ਼ ਟਿਕੈਤ (Rakesh Tikait) ਅਤੇ ਕਾਂਗਰਸ ਸੰਸਦ ਦੀਪੇਂਦਰ ਸਿੰਘ ਹੁੱਡਾ ਨੇ ਨਿਸ਼ਾਨਾ ਸਾਧਿਆ ਹੈ।

ਚੌਧਰੀ ਚਰਨ ਸਿੰਘ ਐਗਰੀਕਲਚਰਲ ਯੂਨੀਵਰਸਿਟੀ ਦੇ ਅਕਾਦਮਿਕ ਕੈਲੰਡਰ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਨਵੀਂ ਬਹਿਸ ਛਿੜ ਗਈ ਹੈ। ਸੋਸ਼ਲ ਮੀਡੀਆ ‘ਤੇ ਇਸ ਕੈਲੰਡਰ ਦੀਆਂ ਤਸਵੀਰਾਂ ਜਾਰੀ ਕਰਦੇ ਹੋਏ ਰਾਕੇਸ਼ ਟਿਕੈਤ ਨੇ ਲਿਖਿਆ, ‘700 ਕਿਸਾਨਾਂ ਦੀ ਮੌਤ ਤੋਂ ਸੰਤੁਸ਼ਟ ਨਹੀਂ ਜੋ ਹੁਣ ਕਿਸਾਨਾਂ ਅਤੇ ਸਾਡੇ ਪੁਰਖਿਆਂ ਦੇ ਆਦਰਸ਼ਾਂ ਦਾ ਅਪਮਾਨ ਕਰ ਰਹੇ ਹਨ। ਇਸ ਨੂੰ ਕੈਲੰਡਰ ਤੋਂ ਹਟਾਉਣਾ ਨਾ ਸਿਰਫ਼ ਚੌਧਰੀ ਚਰਨ ਸਿੰਘ ਜੀ ਦਾ ਅਪਮਾਨ ਹੈ, ਸਗੋਂ ਦੇਸ਼ ਦੇ ਹਰ ਕਿਸਾਨ ਦੇ ਸਵੈ-ਮਾਣ ‘ਤੇ ਹਮਲਾ ਹੈ।

ਇਸ ਤੋਂ ਇਲਾਵਾ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਵੀ ਹਰਿਆਣਾ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਲਿਖਿਆ ਕਿ ਚੌਧਰੀ ਚਰਨ ਸਿੰਘ ਐਗਰੀਕਲਚਰਲ ਯੂਨੀਵਰਸਿਟੀ, ਹਿਸਾਰ ਦੇ ਕੈਲੰਡਰ ਤੋਂ ਚੌਧਰੀ ਚਰਨ ਸਿੰਘ ਦੀ ਫੋਟੋ ਹਟਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਜੀਜੇਯੂ ਯੂਨੀਵਰਸਿਟੀ ਦੇ ਚੌਧਰੀ ਰਣਬੀਰ ਸਿੰਘ ਹੁੱਡਾ ਆਡੀਟੋਰੀਅਮ ਤੋਂ ਉਨ੍ਹਾਂ ਦੀ ਆਪਣੀ ਫੋਟੋ ਹਟਾ ਦਿੱਤੀ ਗਈ ਸੀ। ਹੁੱਡਾ ਨੇ ਸਰਕਾਰ ਨੂੰ ਘੇਰਦੇ ਹੋਏ ਲਿਖਿਆ ਹੈ ਕਿ ਭਾਜਪਾ-ਜੇਜੇਪੀ ਸਰਕਾਰ ਵਿੱਚ ਅਜਿਹਾ ਵਿਵਹਾਰ ਆਖ਼ਰਕਾਰ ਕਿਸ ਰਾਜਨੀਤੀ ਦਾ ਹਿੱਸਾ ਹੈ।