Site icon TheUnmute.com

ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਲਈ ਸੱਦਾ ਨਹੀਂ ਮਿਲਿਆ, ਨਾ ਹੀ ਜਾਣ ਦਾ ਇਰਾਦਾ: CM ਮਮਤਾ ਬੈਨਰਜੀ

Mamata Banerjee

ਚੰਡੀਗੜ੍ਹ, 8 ਜੂਨ 2024: ਲੋਕ ਸਭਾ ਚੋਣਾਂ 2024 ਦੇ ਨਤੀਜੇ ਆਉਣ ਤੋਂ ਬਾਅਦ ਦੇਸ਼ ਦੇ ਸਿਆਸੀ ਹਲਕਿਆਂ ਵਿੱਚ ਵੱਡੇ ਬਦਲਾਅ ਦੇ ਸੰਕੇਤ ਮਿਲ ਰਹੇ ਹਨ। ਸਿਆਸਤ ਦੇ ਅਜਿਹੇ ਹੀ ਇੱਕ ਅਹਿਮ ਘਟਨਾਕ੍ਰਮ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਲਈ ਸੱਦਾ ਨਹੀਂ ਮਿਲਿਆ ਹੈ। ਸੀ.ਐੱਮ ਮਮਤਾ ਨੇ ਕਿਹਾ ਕਿ ਉਨ੍ਹਾਂ ਦਾ ਰਾਸ਼ਟਰਪਤੀ ਭਵਨ ‘ਚ ਕਰਵਾਏ ਜਾ ਰਹੇ ਸਮਾਗਮ ‘ਚ ਜਾਣ ਦਾ ਇਰਾਦਾ ਵੀ ਨਹੀਂ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਮਮਤਾ ਨੇ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐੱਨ.ਡੀ.ਏ.) ‘ਤੇ ਨਿਸ਼ਾਨਾ ਸਾਧਿਆ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਨੂੰ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਸੰਸਦੀ ਦਲ ਦਾ ਪ੍ਰਧਾਨ ਚੁਣਿਆ ਗਿਆ। ਪਾਰਟੀ ਦੇ ਸੰਸਦ ਮੈਂਬਰ ਸੁਦੀਪ ਬੰਦੋਪਾਧਿਆਏ ਨੂੰ ਲੋਕ ਸਭਾ ‘ਚ ਪਾਰਟੀ ਦਾ ਆਗੂ , ਡਾ.ਕਾਕੋਲੀ ਘੋਸ਼ ਦਸਤੀਦਾਰ ਨੂੰ ਲੋਕ ਸਭਾ ਦਾ ਡਿਪਟੀ ਆਗੂ ਚੁਣਿਆ ਗਿਆ, ਜਦਕਿ ਕਲਿਆਣ ਬੈਨਰਜੀ ਨੂੰ ਚੀਫ਼ ਵ੍ਹਿਪ ਚੁਣਿਆ ਗਿਆ। ਜਾਣਕਾਰੀ ਦਿੰਦੇ ਹੋਏ ਟੀਐਮਸੀ ਨੇ ਕਿਹਾ ਕਿ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੂੰ ਰਾਜ ਸਭਾ ਵਿੱਚ ਪਾਰਟੀ ਦਾ ਆਗੂ, ਸਾਗਰਿਕਾ ਘੋਸ਼ ਨੂੰ ਉਪ ਆਗੂ ਅਤੇ ਨਦੀਮੁਲ ਹੱਕ ਨੂੰ ਚੀਫ਼ ਵ੍ਹਿਪ ਚੁਣਿਆ ਗਿਆ ਹੈ।

Exit mobile version