ਗੁਰਦਾਸਪੁਰ 07 ਮਾਰਚ, 2023: ਹੋਲੀ ਦੇ ਤਿਉਹਾਰ ਨੂੰ ਲੈ ਕੇ ਵਿਸ਼ੇਸ ਕਰ ਹੁਲੜਬਾਜ਼ੀ ਕਰਨ ਵਾਲੇ ਨੌਜਵਾਨਾਂ ‘ਤੇ ਸ਼ਿਕੰਜਾ ਕੱਸਣ ਅਤੇ ਪਬਲਿਕ ਨਾਲ ਤਾਲ-ਮੇਲ ਬਣਾਏ ਰੱਖਣ ਲਈ ਬਟਾਲਾ ਪੁਲਿਸ (Batala Police) ਪੂਰੀ ਤਰਾ ਸਰਗਰਮ ਦਿਖਾਈ ਦੇ ਰਹੀ ਹੈ। ਅੱਜ ਜਿੱਥੇ ਇੱਕ ਪਾਸੇ ਜਨਤਾ ਨੂੰ ਸੁਰੱਖਿਅਤ ਹੋਣ ਦਾ ਸੁਨੇਹਾ ਦੇਣ ਲਈ ਪੁਲਿਸ ਵੱਲੋਂ ਸ਼ਹਿਰ ਵਿਚ ਫਲੈਗ ਮਾਰਚ ਕੱਢਿਆ ਗਿਆ, ਉਥੇ ਹੀ ਡੀਐੱਸਪੀ ਸਿਟੀ ਲਲਿਤ ਕੁਮਾਰ ਦੀ ਅਗਵਾਈ ‘ਚ ਕਢੇ ਜਾ ਰਹੇ ਫਲੈਗ ਮਾਰਚ ‘ਚ ਵੱਖ-ਵੱਖ ਪੁਲਿਸ ਥਾਣੇ ਦੇ ਅਧਕਾਰੀਆਂ ਵਲੋਂ ਸ਼ਹਿਰ ਦਾ ਰਾਉਂਡ ਕੀਤਾ ਗਿਆ ਹੈ |
ਉਥੇ ਹੀ ਡੀਐੱਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਇਹ ਦੋ ਦਿਨ ਹੋਲੀ ਦਾ ਤਿਉਹਾਰ ਹੈ ਜਿਸ ਨੂੰ ਲੈ ਕੇ ਬਟਾਲਾ ਪੁਲਿਸ ਆਮ ਪਬਲਿਕ ਨਾਲ ਤਾਲਮੇਲ ਬਣਾਉਣ ਦੇ ਮਕਸਦ ਨਾਲ ਇਹ ਫਲੈਗ ਮਾਰਚ ਕਰ ਰਹੀ ਹੈ ਤਾਂ ਕਿ ਹਰ ਕੋਈ ਆਪਣੇ ਢੰਗ ਅਤੇ ਖੁਸ਼ੀ ਨਾਲ ਇਸ ਤਿਉਹਾਰ ਨੂੰ ਮਨਾ ਸਕੇ ਅਤੇ ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਹੁਲੜਬਾਜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਕਲੋਈ ਐਵੇਂ ਕਰਦਾ ਪਾਇਆ ਗਿਆ ਉਸਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |