Site icon TheUnmute.com

ਗੈਰ-ਭਾਜਪਾ ਸ਼ਾਸਤ ਸੂਬਿਆਂ ਦੇ ਸਪੀਕਰਾਂ ਨੂੰ ਅਮਰੀਕਾ ਵਿਖੇ ਕਾਨਫਰੰਸ ‘ਚ ਭਾਗ ਲੈਣ ਦੀ ਇਜ਼ਾਜਤ ਨਾ ਦੇਣਾ ਮੰਦਭਾਗਾ: ਕੁਲਤਾਰ ਸਿੰਘ ਸੰਧਵਾਂ

Kultar Singh Sandhawan

ਚੰਡੀਗਡ੍ਹ, 3 ਅਗਸਤ 2024: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਨੇ ਕੇਂਦਰ ਸਰਕਾਰ ਵੱਲੋਂ ਗੈਰ-ਭਾਜਪਾ ਸ਼ਾਸਤ ਸੂਬਿਆਂ ਦੇ ਵਿਧਾਨ ਸਭਾ ਸਪੀਕਰਾਂ ਨੂੰ ਅਮਰੀਕਾ ‘ਚ ਹੋ ਰਹੀ ਨੈਸ਼ਨਲ ਲੈਜਿਸਲੇਚਰ ਕਾਨਫਰੰਸ ‘ਚ ਭਾਗ ਲੈਣ ਦੀ ਇਜ਼ਾਜਤ ਨਾ ਦੇਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ | ਕੁਲਤਾਰ ਸਿੰਘ ਸੰਧਵਾਂ ਯਾਦ ਕਹਿਣਾ ਹੈ ਕਿ ਜੇਕਰ ਦੇਸ਼ ਦੇ ਵਿਧਾਇਕ, ਸੰਸਦ ਮੈਂਬਰ ਅਤੇ ਚੁਣੇ ਹੋਏ ਆਗੂ ਗਿਆਨਵਾਨ ਹੋਣਗੇ ਤਾਂ ਹੀ ਸੂਬੇ ਸਮੇਤ ਦੇਸ਼ ਤਰੱਕੀ ਕਰ ਸਕਦਾ ਹੈ।

ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਨੇ ਭਾਜਪਾ ‘ਤੇ ਹਰੇਕ ਮਾਮਲੇ ‘ਚ ਰਾਜਨੀਤੀ ਵਰਤਣ ਦਾ ਦੋਸ਼ ਲਾਇਆ ਹੈ | ਉਨ੍ਹਾਂ ਕਿਹਾ ਕਿ ਗਿਆਨ ਦਾ ਆਦਾਨ-ਪ੍ਰਦਾਨ ਕਰਨ ਲਈ ਅਮਰੀਕਾ ‘ਚ ਤਿੰਨ ਹਜ਼ਾਰ ਤੋਂ ਵੱਧ ਲੈਜਿਸਲੇਟਰਜ਼ ਨੇ ਇਕੱਠੇ ਹੋਣਾ ਸੀ। ਇਸ ਦੌਰਾਨ ਦੁਨੀਆਂ ਦੇ ਪ੍ਰਭਾਵੀ ਲੋਕਤੰਤਰ ਅਮਰੀਕਾ ਅਤੇ ਹੋਰਨਾਂ ਦੇਸ਼ਾਂ ਦੇ ਨੁਮਾਇੰਦਿਆਂ ਨਾਲ ਮਿਲ ਬੈਠ ਕੇ ਵਿਚਾਰ-ਵਟਾਂਦਰਾ ਕੀਤਾ ਜਾਣਾ ਸੀ। ਉਨ੍ਹਾਂ ਕਿਹਾ ਕੇਂਦਰ ਵੱਲੋਂ ਪੰਜਾਬ, ਹਿਮਾਚਲ, ਕਰਨਾਟਕ ਅਤੇ ਕੇਰਲਾ ਦੇ ਸਪੀਕਰਾਂ ਨੂੰ ਵਿਧਾਨ ਸਭਾ ਅਮਰੀਕਾ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਉਨ੍ਹਾਂ ਨੇ ਦੋਸ਼ ਲਾਇਆ ਕਿ ਜਿਹੜੇ ਸੂਬਿਆਂ ‘ਚ ਵੀ ਭਾਜਪਾ ਦੀ ਸਰਕਾਰ ਨਹੀਂ ਉਥੋਂ ਦੇ ਸਪੀਕਰਾਂ ਨੂੰ ਅਮਰੀਕਾ ਜਾਣ ਤੋਂ ਰੋਕਿਆ ਗਿਆ ਹੈ |

Exit mobile version