ਚੰਡੀਗੜ੍ਹ 04 ਅਕਤੂਬਰ 2022: ਉੱਤਰੀ ਕੋਰੀਆ (North Korea) ਦੇ ਤਾਨਾਸ਼ਾਹ ਕਿਮ ਜੋਂਗ ਦੀ ਤਾਨਾਸ਼ਾਹੀ ਇਕ ਵਾਰ ਫਿਰ ਸਾਹਮਣੇ ਆਈ ਹੈ । ਦੱਸਿਆ ਜਾ ਰਿਹਾ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉੱਤਰੀ ਕੋਰੀਆ ਨੇ ਅਣਪਛਾਤੀ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ, ਪਰ ਇਸ ਵਾਰ ਇਹ ਮਿਜ਼ਾਈਲ ਜਾਪਾਨ ਦੇ ਉੱਪਰੋਂ ਲੰਘੀ ਹੈ | ਜਿਸ ਕਾਰਨ ਉੱਥੇ ਦੇ ਜਪਾਨ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ । ਇਸ ਦੌਰਾਨ ਬਾਹਰ ਘੁੰਮਦੇ ਲੋਕ ਆਪਣੇ ਘਰਾਂ ਵਿੱਚ ਵੜ ਗਏ।
ਦੂਜੇ ਪਾਸੇ ਜਾਪਾਨ (Japan) ਦੀ ਸਰਕਾਰ ਨੇ ਵੀ ਚਿਤਾਵਨੀ ਜਾਰੀ ਕਰਕੇ ਪਨਾਹਗਾਹਾਂ ਨੂੰ ਖਾਲੀ ਕਰਨ ਦੀ ਅਪੀਲ ਕੀਤੀ ਅਤੇ ਸੁਰੱਖਿਅਤ ਸਥਾਨ ‘ਤੇ ਜਾਣ ਲਈ ਕਿਹਾ ਹੈ। ਇੰਨਾ ਹੀ ਨਹੀਂ ਲੁਕਣ ਲਈ ਕਈ ਥਾਵਾਂ ‘ਤੇ ਸ਼ੈਲਟਰ ਹੋਮ ਵੀ ਬਣਾਏ ਗਏ ਹਨ।
ਜਾਪਾਨੀ ਅਧਿਕਾਰੀਆਂ ਨੇ ਮਿਜ਼ਾਈਲ ਦੇ ਲੰਘਣ ਤੋਂ ਬਾਅਦ ਉੱਤਰ-ਪੂਰਬੀ ਖੇਤਰ ਦੇ ਨਿਵਾਸੀਆਂ ਨੂੰ ਨੇੜਲੀਆਂ ਇਮਾਰਤਾਂ ਨੂੰ ਖਾਲੀ ਕਰਨ ਲਈ ‘ਜੇ-ਅਲਰਟ’ ਜਾਰੀ ਕੀਤਾ ਹੈ। 2017 ਤੋਂ ਬਾਅਦ ਪਹਿਲੀ ਵਾਰ ਅਜਿਹਾ ‘ਅਲਰਟ’ ਜਾਰੀ ਕੀਤਾ ਗਿਆ ਹੈ। ਜਾਪਾਨ ਦੇ ਕਈ ਖੇਤਰਾਂ ਵਿੱਚ ਰੇਲ ਸੇਵਾਵਾਂ ਨੂੰ ਕੁਝ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਹਾਲਾਂਕਿ ਹੁਣ ਇਸ ਨੂੰ ਬਹਾਲ ਕਰ ਦਿੱਤਾ ਗਿਆ ਹੈ।