July 5, 2024 12:29 am
MLA Kuljit Singh Randhawa

ਮੇਰੇ ਕਿਸੇ ਵਰਕਰ ਨੇ ਕੋਈ ਪੈਸਾ ਨਹੀਂ ਲਿਆ : ਵਿਧਾਇਕ ਕੁਲਜੀਤ ਸਿੰਘ ਰੰਧਾਵਾ

ਚੰਡੀਗੜ੍ਹ 04 ਅਗਸਤ 2022: ਮੋਹਾਲੀ ਜ਼ਿਲ੍ਹੇ ਡੇਰਾਬੱਸੀ ਤੋਂ ‘ਆਪ’ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ (MLA Kuljit Singh Randhawa) ਦੇ ਪੀਏ ਨਿਤੀਨ ਲੁਥਰਾ ਵੱਲੋਂ ਬਲਟਾਣਾ ਚੌਂਕੀ ਇੰਚਾਰਜ ਕੋਲੋਂ 1 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੋਸ਼ ਲਾਏ ਹਨ |

ਇਸ ਦੌਰਾਨ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਮੇਰੇ ਕਿਸੇ ਵਰਕਰ ਨੇ ਕੋਈ ਪੈਸਾ ਨਹੀਂ ਲਿਆ | ਪੈਸੇ ਲੈਣ ਵਾਲੇ ਚਲੇ ਗਏ ਹਨ | ਉਨ੍ਹਾਂ ਕਿਹਾ ਕਿ ਜੇਕਰ ਮੇਰੇ ਕਿਸੇ ਵਰਕਰ ਨੇ ਪੈਸਾ ਲਿਆ ਹੋਵੇਗਾ ਤਾਂ ਖ਼ੁਦ ਉਸ ‘ਤੇ ਪਰਚਾ ਦਰਜ ਕਰਾਉਣਗੇ | ਮੈਂ ਕਿਸੇ ਗ਼ਲਤ ਬੰਦੇ ਦੀ ਸਿਫ਼ਾਰਸ਼ ਨਹੀਂ ਕਰਾਂਗਾ | ਉਨ੍ਹਾਂ ਕਿਹਾ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ |