Site icon TheUnmute.com

Nobel Prizes: ਮੈਡੀਸਨ ਦੇ ਖੇਤਰ ਲਈ ਨੋਬਲ ਪੁਰਸਕਾਰਾਂ ਦਾ ਹੋਇਆ ਐਲਾਨ

Nobel Prizes

ਚੰਡੀਗੜ੍ਹ, 07 ਅਕਤੂਬਰ 2024: ਸਾਲ 2024 ਲਈ ਨੋਬਲ ਪੁਰਸਕਾਰਾਂ (Nobel Prizes) ਦਾ ਐਲਾਨ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਇਸਦੇ ਨਾਲ ਹੀ ਫਿਜ਼ੀਓਲੋਜੀ ਜਾਂ ਮੈਡੀਸਨ ਦੇ ਖੇਤਰ ਲਈ ਇਸ ਸਨਮਾਨ ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸਾਲ ਅਮਰੀਕਾ ਦੇ ਵਿਕਟਰ ਐਂਬਰੋਸ (Victor Ambros) ਅਤੇ ਗੈਰੀ ਰੁਵਕੁਨ (Gary Ruvkun) ਨੂੰ ਮੈਡੀਸਨ ਦਾ ਨੋਬਲ ਪੁਰਸਕਾਰ ਦਿੱਤਾ ਜਾਵੇਗਾ। ਦੋਵਾਂ ਨੂੰ ਇਹ ਸਨਮਾਨ ਮਾਈਕ੍ਰੋ ਆਰਐਨਏ ਦੀ ਖੋਜ ਲਈ ਦਿੱਤਾ ਜਾਵੇਗਾ।

ਇਸ ਤੋਂ ਪਹਿਲਾਂ ਪਿਛਲੇ ਸਾਲ ਯਾਨੀ 2013 ਵਿੱਚ ਕੈਟਾਲਿਨ ਕਾਰੀਕੋ ਅਤੇ ਡਰਿਊ ਵੇਸਮੈਨ ਨੂੰ ਮੈਡੀਸਨ ‘ਚ ਨੋਬਲ ਪੁਰਸਕਾਰ (Nobel Prizes) ਦਿੱਤਾ ਗਿਆ ਸੀ। ਉਨ੍ਹਾਂ ਨੂੰ ਇਹ ਸਨਮਾਨ ਨਿਊਕਲੀਓਸਾਈਡ ਬੇਸ ਸੋਧਾਂ ਨਾਲ ਸਬੰਧਤ ਉਨ੍ਹਾਂ ਦੀਆਂ ਖੋਜਾਂ ਲਈ ਦਿੱਤਾ ਗਿਆ। ਇਸ ਖੋਜ ਨੇ ਕੋਰੋਨਵਾਇਰਸ ਯਾਨੀ ਕੋਵਿਡ-19 ਦੇ ਵਿਰੁੱਧ ਪ੍ਰਭਾਵੀ mRNA ਵੈਕਸੀਨ ਦੇ ਵਿਕਾਸ ‘ਚ ਮੱਦਦ ਕੀਤੀ।

Exit mobile version