Site icon TheUnmute.com

Nobel Prize: ਰਸਾਇਣ ਵਿਗਿਆਨ ਦੇ ਖੇਤਰ ਲਈ ਨੋਬਲ ਪੁਰਸਕਾਰ 2022 ਦਾ ਐਲਾਨ

Nobel Prize

ਚੰਡੀਗੜ੍ਹ 05 ਅਕਤੂਬਰ 2022: ਰਸਾਇਣ ਵਿਗਿਆਨ ਦੇ ਖੇਤਰ ਲਈ ਨੋਬਲ ਪੁਰਸਕਾਰ ਦਾ ਐਲਾਨ ਕਰ ਦਿੱਤਾ ਹੈ | ਇਸ ਸਾਲ ਇਹ ਪੁਰਸਕਾਰ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਕੈਰੋਲਿਨ ਬਰਟੋਜ਼ੀ (Carolyn R. Bertozzi), ਯੂਨੀਵਰਸਿਟੀ ਆਫ ਕੋਪੇਨਹੇਗਨ (ਡੈਨਮਾਰਕ) ਦੇ ਮੋਰਟਨ ਮਿਅਲਡਾਲ (Morten Meldal) ਅਤੇ ਸਕ੍ਰਿਪਸ ਰਿਸਰਚ ਸੈਂਟਰ, ਅਮਰੀਕਾ ਦੇ ਕੇ. ਬੈਰੀ ਸ਼ਾਰਪਲੈੱਸ (K. Barry Sharpless) ਨੂੰ ਦਿੱਤਾ ਗਿਆ ਹੈ। ਰਸਾਇਣ ਵਿਗਿਆਨ ਵਿੱਚ ਨੋਬਲ ਪੁਰਸਕਾਰ ਕਲਿਕ ਕੈਮਿਸਟਰੀ ਅਤੇ ਬਾਇਓਆਰਥੋਗੋਨਲ ਕੈਮਿਸਟਰੀ ਦੇ ਵਿਕਾਸ ਲਈ ਦਿੱਤਾ ਗਿਆ ਹੈ ।

ਇਸ ਤੋਂ ਪਹਿਲਾਂ ਪਿਛਲੇ ਦਿਨ 2022 ਲਈ ਭੌਤਿਕ ਵਿਗਿਆਨ ਦੇ ਨੋਬਲ ਪੁਰਸਕਾਰ ਦਾ ਐਲਾਨ ਕੀਤਾ ਗਿਆ ਸੀ। ਇਸ ਸਾਲ ਇਹ ਪੁਰਸਕਾਰ ਤਿੰਨ ਵਿਗਿਆਨੀਆਂ ਨੂੰ ਕੁਆਂਟਮ ਮੈਕੇਨਿਕਸ ਦੇ ਖੇਤਰ ਵਿੱਚ ਉਨ੍ਹਾਂ ਦੇ ਕੰਮ ਲਈ ਦਿੱਤਾ ਗਿਆ। ਫਰਾਂਸ ਦੇ ਵਿਗਿਆਨੀ ਅਲੇਨ ਅਸਪੈਕਟ, ਅਮਰੀਕਾ ਦੇ ਜੌਨ ਐੱਫ ਕਲੌਜ਼ਰ ਅਤੇ ਆਸਟ੍ਰੀਆ ਦੇ ਐਂਟਨ ਜੇਲਿੰਗਰ ਨੂੰ 10 ਮਿਲੀਅਨ ਸਵੀਡਿਸ਼ ਕ੍ਰੋਨਰ (ਕਰੀਬ 7.5 ਕਰੋੜ ਰੁਪਏ) ਮਿਲੇਗਾ।

Exit mobile version