ਚੰਡੀਗੜ੍ਹ 06 ਅਕਤੂਬਰ 2022: ਨੋਬਲ ਪੁਰਸਕਾਰ ਕਮੇਟੀ ਨੇ ਸਾਹਿਤ ਦੇ ਨੋਬਲ ਦਾ ਐਲਾਨ ਕਰ ਦਿੱਤਾ ਹੈ, ਇਸ ਸਾਲ ਦਾ ਨੋਬਲ ਫਰਾਂਸੀਸੀ ਲੇਖਿਕਾ ਐਨੀ ਏਰਨੋਕਸ (Annie Ernaux) ਨੂੰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸਾਲ 2021 ਦਾ ਸਾਹਿਤ ਦਾ ਨੋਬਲ ਪੁਰਸਕਾਰ ਬ੍ਰਿਟਿਸ਼ ਨਾਵਲਕਾਰ ਅਬਦੁਲਰਾਜ਼ਕ ਗੁਰਨਾਹ (Abdulrazak Gurnah) ਨੇ ਜਿੱਤਿਆ ਸੀ |
ਗੁਰਨੇਹ ਦਾ ਨਾਵਲ ਪੈਰਾਡਾਈਜ਼ (Paradise) ਬਹੁਤ ਮਸ਼ਹੂਰ ਹੋਇਆ ਹੈ। ਨਾਵਲ ਨੂੰ ਬੁਕਰ ਅਤੇ ਵ੍ਹਾਈਟਬ੍ਰੇਡ ਇਨਾਮ ਦੋਵਾਂ ਲਈ ਸ਼ਾਰਟਲਿਸਟ ਕੀਤਾ ਗਿਆ ਸੀ। ਇਸ ਪੁਰਸਕਾਰ ਲਈ ਲੇਖਕ ਸਲਮਾਨ ਰਸ਼ਦੀ ਨੂੰ ਇਸ ਸਾਲ ਸਾਹਿਤ ਦਾ ਨੋਬਲ ਪੁਰਸਕਾਰ ਮਿਲਣ ਦੀਆਂ ਸੰਭਾਵਨਾਵਾਂ ਜ਼ੋਰਾਂ ‘ਤੇ ਸਨ।
The 2022 #NobelPrize laureate in literature Annie Ernaux believes in the liberating force of writing. Her work is uncompromising and written in plain language, scraped clean. pic.twitter.com/la80uMiSa8
— The Nobel Prize (@NobelPrize) October 6, 2022